ਜਲੰਧਰ:ਕਹਿੰਦੇ ਨੇ ਕਿ ਪੌੜੀਆਂ ਉਨ੍ਹਾਂ ਨੂੰ ਮੁਬਾਰਕ ਜਿਨ੍ਹਾਂ ਨੇ ਸਿਰਫ ਛੱਤ 'ਤੇ ਜਾਣਾ ਹੈ ਸਾਡੀ ਮੰਜ਼ਿਲ ਤਾਂ ਆਸਮਾਂ ਹੈ ਅਸੀਂ ਰਾਸਤਾ ਖ਼ੁਦ ਬਣਾਉਣਾ ਹੈ ਕੁਝ ਅਜਿਹਾ ਹੀ ਕਰ ਦਿਖਾਇਆ ਹੈ ਜਲੰਧਰ ਦੀ ਬਸਤੀ ਗੁਜ਼ਾਂ ਦੇ ਰਹਿਣ ਵਾਲੀ ਗੁੰਜਨ ਅਰੋੜਾ ਨਾਮ ਦੀ ਕੁੜੀ ਨੇ। ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਸ਼ਹਿਰ ਦੀ ਪਹਿਲੀ ਮਹਿਲਾ ਪ੍ਰੋਫੈਸ਼ਨਲ ਪਾਇਲਟ ਬਣੇ ਸਨ। ਗੁੰਜਨ ਦੇ ਇਸ ਮੁਕਾਮ ਨੇ ਪਰਿਵਾਰ ਦੇ ਨਾਲ-ਨਾਲ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ। ਗੁੰਜਨ ਨੂੰ ਬਚਪਨ ਤੋਂ ਹੀ ਕੁਝ ਅਲੱਗ ਕਰਨ ਦਾ ਸ਼ੌਕ ਨੇ ਉਸ ਨੂੰ ਇੰਜੀਨੀਅਰ ਬਣਨ ਤੋਂ ਬਾਅਦ ਹੀ ਪਾਇਲਟ ਬਣਾ ਦਿੱਤਾ। ਧੀ ਦੇ ਪਾਇਲਟ ਬਣਨ ਤੋਂ ਬਾਅਦ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।
ਗੁੰਜਨ ਅਰੋੜਾ ਬਣੀ ਜਲੰਧਰ ਦੀ ਪਹਿਲੀ ਪ੍ਰੋਫੈਸ਼ਨਲ ਪਾਇਲਟ - ਪਾਇਲਟ
ਗੁੰਜਨ ਨੂੰ ਬਚਪਨ ਤੋਂ ਹੀ ਕੁਝ ਅਲੱਗ ਕਰਨ ਦਾ ਸ਼ੌਕ ਨੇ ਉਸ ਨੂੰ ਇੰਜੀਨੀਅਰ ਬਣਨ ਤੋਂ ਬਾਅਦ ਹੀ ਪਾਇਲਟ ਬਣਾ ਦਿੱਤਾ। ਧੀ ਦੇ ਪਾਇਲਟ ਬਣਨ ਤੋਂ ਬਾਅਦ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।
ਤਸਵੀਰ
ਮਾਂ-ਪਿਓ ਨੂੰ ਆਪਣੀ ਧੀ ’ਤੇ ਮਾਣ
ਗੂੰਜਣ ਦੇ ਪਾਇਲਟ ਬਣਨ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੇ ਮਨ ਵਿੱਚ ਸ਼ੁਰੂ ਤੋਂ ਹੀ ਕੁਝ ਅਲੱਗ ਕਰਨ ਦੀ ਇੱਛਾ ਸੀ ਪਰ ਅਸੀਂ ਕੁਝ ਹੋਰ ਚਾਹੁੰਦੇ ਸੀ ਪਰ ਧੀ ਦੀ ਇੱਛਾ ’ਤੇ ਉਨ੍ਹਾਂ ਨੇ ਉਸ ਨੂੰ ਪਾਇਲਟ ਬਣਨ ਲਈ ਭੇਜ ਦਿੱਤਾ ਜਿਸ ਤੋਂ ਬਾਅਦ ਗੁੰਜਨ ਨੇ 6 ਟੈਸਟ ਪਾਸ ਕਰਨ ਤੋਂ ਬਾਅਦ ਕਾਨਪੁਰ ਵਿੱਚ ਪਾਇਲਟ ਦੀ ਟ੍ਰੇਨਿੰਗ ਦਿੱਤੀ ਹੁਣ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਮਹਿਸੂਸ ਹੋ ਰਿਹਾ ਹੈ।