ਪੰਜਾਬ

punjab

ETV Bharat / state

ਫਸਲੀ ਚੱਕਰ ਅਤੇ ਬਿਜਲੀ ਨੂੰ ਲੈਕੇ ਕਿਸਾਨਾਂ ਦਾ ਬਿਆਨ, ਕਿਹਾ... - ਪਿੰਡ ਤੋਂ ਗਰਾਊਂਡ ਰਿਪੋਰਟ

ਪੰਜਾਬ ਦੇ ਦੋਆਬਾ ਇਲਾਕੇ ਵਿੱਚ ਆਮ ਤੌਰ ‘ਤੇ ਝੋਨਾ, ਕਣਕ ਅਤੇ ਗੰਨੇ ਦੀ ਫਸਲ (Paddy, wheat and sugarcane crops) ਬਹੁਤ ਹੁੰਦੀ ਹੈ, ਪਰ ਪੰਜਾਬ ਵਿੱਚ ਪਾਣੀ ਦੇ ਲੇਬਲ ਡੂੰਘੇ ਹੋਣ ਕਰਜ਼ੇ ਸਰਕਾਰਾਂ ਵੱਲੋਂ ਇਨ੍ਹਾਂ ਤਿੰਨ ਫ਼ਸਲਾਂ ਤੋਂ ਇਲਾਵਾ ਮੱਕੀ ਦਾਲਾਂ ਅਤੇ ਹੋਰ ਫ਼ਸਲਾਂ ਉਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਫਸਲਾਂ ਜ਼ਿਆਦਾਤਰ ਉਦੋਂ ਲੱਗਦੀਆਂ ਹਨ ਜਦੋਂ ਖੇਤਾਂ ਵਿੱਚੋਂ ਕਣਕ ਅਤੇ ਝੋਨੇ ਦੀ ਫ਼ਸਲ ਵੱਢ ਲਈ ਜਾਂਦੀ।

ਕਿਸਾਨਾਂ ਦੇ ਬਿਜਲੀ ਸਬੰਧੀ ਮੁੱਦੇ ਨੂੰ ਲੈ ਕੇ ਪਿੰਡ ਤੋਂ ਗਰਾਊਂਡ ਰਿਪੋਰਟ
ਕਿਸਾਨਾਂ ਦੇ ਬਿਜਲੀ ਸਬੰਧੀ ਮੁੱਦੇ ਨੂੰ ਲੈ ਕੇ ਪਿੰਡ ਤੋਂ ਗਰਾਊਂਡ ਰਿਪੋਰਟ

By

Published : Apr 28, 2022, 4:05 PM IST

ਜਲੰਧਰ:ਪੰਜਾਬ ਵਿੱਚ ਇੱਕ ਪਾਸੇ ਕਿਸਾਨਾਂ ਨੂੰ ਝੋਨਾ, ਕਣਕ ਅਤੇ ਗੰਨੇ ਦੀ ਫ਼ਸਲ (Paddy, wheat and sugarcane crops) ਤੋਂ ਇਲਾਵਾ ਹੋਰ ਖੇਤੀ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਉਸ ਦੇ ਦੂਸਰੇ ਪਾਸੇ ਇਸ ਦੇ ਲਈ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਰਕਾਰ ਅਸਮਰੱਥ ਨਜ਼ਰ ਆ ਰਹੀ ਹੈ। ਕੁਝ ਐਸਾ ਹੀ ਅੱਜ-ਕੱਲ੍ਹ ਪੰਜਾਬ ਦੇ ਪਿੰਡਾਂ (Villages of Punjab) ਦੇ ਖੇਤਾਂ ਵਿੱਚ ਨਜ਼ਰ ਆ ਰਿਹਾ ਹੈ।

ਜਲੰਧਰ ਦੇ ਭੋਗਪੁਰ ਇਲਾਕੇ ਦੇ ਪਿੰਡ ਰਾਣੀ ਭੱਟੀ (Village Rani Bhatti) ਵਿਖੇ ਕਿਸਾਨਾਂ ਵੱਲੋਂ ਮੱਕੀ ਦੀ ਫ਼ਸਲ (Maize crop) ਬੀਜੀ ਗਈ ਅਤੇ ਇਸ ਦੇ ਨਾਲ-ਨਾਲ ਕੱਲੇ ਦੀ ਫ਼ਸਲ ਵੀ ਲੱਗਣੀ ਸ਼ੁਰੂ ਹੋਈ, ਪਰ ਹਾਲਾਤ ਇਹ ਨੇ ਕਿ ਇਨ੍ਹਾਂ ਫ਼ਸਲਾਂ ਨੂੰ ਪਾਣੀ ਦੇਣ ਲਈ ਪਿੰਡਾਂ ਵਿੱਚ ਪ੍ਰਾਪਤ ਮਾਤਰਾ ਵਿੱਚ ਬਿਜਲੀ ਹੀ ਨਹੀਂ ਆ ਰਹੀ ਜਿਸ ਕਰਕੇ ਖੇਤਾਂ ਵਿੱਚ ਫਸਲਾਂ ਤਾਂ ਖੜ੍ਹੀਆਂ ਹਨ, ਪਰ ਪਾਣੀ ਨਾ ਮਿਲਣ ਕਰਕੇ ਇਹ ਖ਼ਰਾਬ ਹੋਣ ਦੇ ਕਗਾਰ ‘ਤੇ ਹਨ।

ਕਿਸਾਨਾਂ ਦੇ ਬਿਜਲੀ ਸਬੰਧੀ ਮੁੱਦੇ ਨੂੰ ਲੈ ਕੇ ਪਿੰਡ ਤੋਂ ਗਰਾਊਂਡ ਰਿਪੋਰਟ

ਸਰਕਾਰ ਕਿਸਾਨਾਂ ਨੂੰ ਹੋਰ ਫ਼ਸਲਾਂ ਲਾਉਣ ਲਈ ਕਰ ਰਹੀ ਪ੍ਰੇਰਿਤ:ਪੰਜਾਬ ਦੇ ਦੋਆਬਾ ਇਲਾਕੇ ਵਿੱਚ ਆਮ ਤੌਰ ‘ਤੇ ਝੋਨਾ, ਕਣਕ ਅਤੇ ਗੰਨੇ ਦੀ ਫਸਲ (Paddy, wheat and sugarcane crops) ਬਹੁਤ ਹੁੰਦੀ ਹੈ, ਪਰ ਪੰਜਾਬ ਵਿੱਚ ਪਾਣੀ ਦੇ ਲੇਬਲ ਡੂੰਘੇ ਹੋਣ ਕਰਜ਼ੇ ਸਰਕਾਰਾਂ ਵੱਲੋਂ ਇਨ੍ਹਾਂ ਤਿੰਨ ਫ਼ਸਲਾਂ ਤੋਂ ਇਲਾਵਾ ਮੱਕੀ ਦਾਲਾਂ ਅਤੇ ਹੋਰ ਫ਼ਸਲਾਂ ਉਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਫਸਲਾਂ ਜ਼ਿਆਦਾਤਰ ਉਦੋਂ ਲੱਗਦੀਆਂ ਹਨ ਜਦੋਂ ਖੇਤਾਂ ਵਿੱਚੋਂ ਕਣਕ ਅਤੇ ਝੋਨੇ ਦੀ ਫ਼ਸਲ ਵੱਢ ਲਈ ਜਾਂਦੀ।

ਹਰ ਸਾਲ ਪੰਜਾਬ ਸਰਕਾਰ (Government of Punjab) ਵੱਲੋਂ ਝੋਨਾ ਲਾਉਣ ਦੇ ਲਈ 10 ਜੂਨ ਤਰੀਕ ਮੁਕੱਰਰ ਕੀਤੀ ਗਈ ਹੈ। ਇਸ ਤੋਂ ਪਹਿਲੇ ਝੋਨੇ ਲਈ ਪਨੀਰੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿੱਚ ਪਾਣੀ ਦੀ ਲੋੜ ਲਈ ਸਰਕਾਰ ਵੱਲੋਂ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਰੈਗੂਲਰ ਕਰ ਝੋਨੇ ਦੀ ਫ਼ਸਲ ਲਈ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ, ਪਰ ਇਸ ਸਭ ਦੇ ਵਿੱਚ ਜੋ ਫ਼ਸਲ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨੇ ਬੀਜੀ ਜਾਂਦੀ ਹੈ ਉਸ ਫ਼ਸਲ ਲਈ ਪਾਣੀ ਨਹੀਂ ਮਿਲਦਾ। ਜਿਸ ਦੀਆਂ ਤਸਵੀਰਾਂ ਜਲੰਧਰ ਦੇ ਪਿੰਡ ਰਾਣੀ ਭੱਟੀ ‘ਚ ਬੰਦ ਪਈਆਂ ਇਹ ਮੋਟਰਾਂ ਜ਼ਰੀਏ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ:ਬਿਜਲੀ ਸੰਕਟ: ਪਾਰਾ 45 ਤੋਂ ਪਾਰ, ਪੰਜਾਬੀਆਂ ਦੇ ਦੋਹਰੀ ਮਾਰ, ਜਾਣੋ ਕਿਉਂ

ABOUT THE AUTHOR

...view details