ਜਲੰਧਰ: ਓਲੰਪਿਕ ਹਾਕੀ ਵਿੱਚ ਬਰੌਂਜ਼ ਮੈਡਲ ਜਿੱਤ ਕੇ ਆਈ ਭਾਰਤੀ ਹਾਕੀ ਟੀਮ ਦੇ ਸਵਾਗਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਲੰਧਰ ਵਿੱਚ ਪੰਜਾਬ ਆਰਮਡ ਪੁਲਿਸ ਕੈਂਪਸ ਵਿਖੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਅਤੇ ਹਾਰਦਿਕ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ।
ਹਾਕੀ ਓਲੰਪਿਅਨਾਂ ਦਾ ਸ਼ਾਨਦਾਰ ਸੁਆਗਤ - ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ
ਜਲੰਧਰ ਵਿੱਚ ਓਲੰਪਿਕ (Olympics) ਵਿੱਚ ਬ੍ਰੌਜ਼ ਮੈਡਲ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦੇ ਪੰਜਾਬ ਦੇ ਖਿਡਾਰੀਆਂ ਦਾ ਜਲੰਧਰ ਦੀ ਆਰਮਡ ਪੁਲਿਸ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਦੌਰਾਨ ਖਿਡਾਰੀਆਂ ਨੂੰ ਜਿਪਸੀ ਵਿੱਚ ਬਿਠਾ ਕੇ ਢੋਲ ਵਾਜਿਆਂ ਵਜਾ ਕੇ ਪੀਏਪੀ ਲਿਆਂਦਾ ਗਿਆ ਤੇ ਸਨਮਾਨਿਤ ਕੀਤਾ ਗਿਆ।
ਹਾਕੀ ਓਲੰਪਿਅਨਾਂ ਦਾ ਸ਼ਾਨਦਾਰ ਸੁਆਗਤ
ਇਸ ਦੇ ਨਾਲ-ਨਾਲ ਓਲੰਪਿਕ ਵਿੱਚ ਹਿੱਸਾ ਲੈ ਕੇ ਆਈ ਅੰਜੁਮ ਮੌਦਗਿਲ ਦਾ ਵੀ ਪੀ ਏ ਪੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਰੇ ਖਿਡਾਰੀਆਂ ਨੂੰ ਜਿਪਸੀ ਵਿੱਚ ਬਿਠਾ ਕੇ ਢੋਲ ਵਾਜਿਆਂ ਨਾਲ ਪੀਏਪੀ ਵਿਖੇ ਲਿਆਂਦਾ ਗਿਆ ਅਤੇ ਇਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਪੈਸ਼ਲ ਡੀਜੀਪੀ ਪੰਜਾਬ ਆਰਮਡ ਪੁਲਿਸ ਜਲੰਧਰ ਵੱਲੋਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੌਜਵਾਨ ਭਾਰਤੀ ਖਿਡਾਰੀਆਂ ਤੋਂ ਉਮੀਦ ਜਤਾਈ ਗਈ ਹੈ ਕਿ ਉਹ ਅੱਗੇ ਵੀ ਖੇਡਾਂ ਦੇ ਵਿੱਚ ਭਾਰਤ ਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰਨਗੇ।