ਜਲੰਧਰ: ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਕੰਮ ਵਿੱਚ ਅਜਿਹੀਆਂ ਅਣਗਹਿਲੀ ਕਰਦੀਆਂ ਹਨ ਜਿਨ੍ਹਾਂ ਦਾ ਖਾਮਿਆਜ਼ਾ ਪੂਰੇ ਪਿੰਡ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਪਿੰਡ ਜੰਡਿਆਲਾ ਵਿਖੇ ਜਿੱਥੇ ਪਿੰਡ ਦੀ ਪੰਚਾਇਤ ਉਨ੍ਹਾਂ ਸਫ਼ਾਈ ਉਨ੍ਹਾਂ ਸਫਾਈ ਕਰਮਚਾਰੀਆਂ ਤੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਪਿੰਡ ਦੀ ਸਫਾਈ ਕਰ ਪਿੰਡ ਨੂੰ ਸਾਫ ਸੁਥਰਾ ਰੱਖਣ ਦੀ ਹੈ ਉਹ ਇੱਕ ਸਰਕਾਰੀ ਕਾਲਜ ਵਿੱਚ ਕੰਮ ਕਰਵਾ ਰਹੀ ਹੈ।
ਜਲੰਧਰ ਤੋਂ ਕਰੀਬ ਬਾਰਾਂ ਕਿਲੋਮੀਟਰ ਦੂਰ ਇਸ ਪਿੰਡ ਵਿੱਚ ਇੱਕ ਸਰਕਾਰੀ ਕਾਲਜ ਬਣ ਰਿਹਾ ਹੈ ਜਿਸ ਵਿੱਚ ਕੰਮ ਕਰ ਰਹੇ ਮੁਲਾਜ਼ਮ ਨਾਂ ਤਾਂ ਕਾਲਜ ਦੇ ਨੇ ਅਤੇ ਨਾ ਹੀ ਕਿਸੇ ਠੇਕੇਦਾਰ ਦੇ ਬਲਕਿ ਇਹ ਉਹ ਲੋਕ ਨੇ ਜੋ ਇਸ ਪਿੰਡ ਦੇ ਸਫਾਈ ਕਰਮਚਾਰੀ ਨੇ ਅਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਪਿੰਡ ਨੂੰ ਸਾਫ ਸੁਥਰਾ ਰੱਖਣ ਦੀ ਹੈ ਇਨ੍ਹਾਂ ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਹਿਜ਼ ਸਾਢੇ ਛੇ ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਜਿਸ ਵਿੱਚ ਉਹ ਪਿੰਡ ਦੀ ਸਫਾਈ ਦਾ ਕੰਮ ਕਰਦੇ ਹਨ। ਪਰ ਪੰਚਾਇਤ ਵੱਲੋਂ ਉਨ੍ਹਾਂ ਨੂੰ ਇਸ ਕੰਮ ਦੇ ਨਾਲ ਨਾਲ ਕਾਲਜ ਦੀ ਸਫ਼ਾਈ ਕਰਨ ਦਾ ਵੀ ਕੰਮ ਦੇ ਦਿੱਤਾ ਗਿਆ ਹੈ ਜਿਸ ਬਦਲੇ ਉਨ੍ਹਾਂ ਨੂੰ ਕੋਈ ਅਲੱਗ ਤੋਂ ਪੈਸੇ ਨਹੀਂ ਦਿੱਤੇ ਜਾਂਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਪਿੰਡ ਦੀ ਸਫਾਈ ਕਈ ਕਈ ਦਿਨਾਂ ਤੋਂ ਨਹੀਂ ਹੋ ਪਾਉਂਦੀ ਅਤੇ ਲੋਕ ਉਨ੍ਹਾਂ ਨੂੰ ਬੋਲਦੇ ਨੇ, ਸਫਾਈ ਕਰਮਚਾਰੀ ਸੁਰਿੰਦਰ ਨੇ ਦੱਸਿਆ ਕਿ ਪੰਚਾਇਤ ਵੀ ਉਨ੍ਹਾਂ ਨੂੰ ਕਹਿੰਦੀ ਹੈ ਕਿ ਜੋ ਪੰਚਾਇਤ ਕਹੇਗੀ ਉਨ੍ਹਾਂ ਨੂੰ ਉਹੀ ਕਰਨਾ ਪਵੇਗਾ।