ਜਲੰਧਰ: ਜਲਧੰਰ ਰੇਲਵੇ ਸਟੇਸ਼ਨ ਤੋਂ ਰੇਲਵੇ ਸੁਰੱਖਿਆ ਬਲ ਵਲੋਂ ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਆਮਰਪਾਲੀ ਐਕਸਪ੍ਰੈਸ ਰੇਲ ਗੱਡੀ ਵਿੱਚੋਂ ਛੇ ਸੌ ਪੰਜਾਹ ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।ਜਿਸ ਦਾ ਮਾਲਕ ਇਸ ਸੋਨੇ ਦੇ ਕੋਈ ਬਿੱਲ ਨਹੀਂ ਪੇਸ਼ ਕਰ ਸਕਿਆ।ਜਿਸ ਤੋਂ ਬਾਅਦ ਇਹ ਮਾਮਲਾ ਜਲੰਧਰ ਈ.ਟੀ.ਓ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।
ਆਰਪੀਐਫ ਦੇ ਐਸ.ਐਚ.ਓ. ਕੁਲਦੀਪ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਦੇ ਏਸੀ ਟੂ ਟਾਇਰ ਵਿੱਚ ਕਿਸੇ ਵਪਾਰੀ ਦਾ ਬੈਗ ਬਿਆਸ ਰੇਲਵੇ ਸਟੇਸ਼ਨ ਤੋਂ ਟਰੇਨ ਵਿੱਚ ਰਹਿ ਗਿਆ ਸੀ ।ਜਿਸ ਦੀ ਵਪਾਰੀ ਨੇ ਫੋਨ ਕਰਕੇ ਰੇਲ ਵਿਭਾਗ ਨੂੰ ਸੂਚਨਾ ਦਿੱਤੀ ਸੀ ਅਤੇ ਪੱਚੀ ਹਜ਼ਾਰ ਰੁਪਏ ਕੈਸ਼ ਬੈਗ ਵਿੱਚ ਹੋਣ ਦੀ ਗੱਲ ਕਹੀ ਸੀ ਉਸ ਸੂਚਨਾ ਦੇ ਆਧਾਰ ਤੇ ਆਰ ਪੀ ਐਫ ਦੇ ਅਧਿਕਾਰੀ ਨੇ ਟ੍ਰੇਨ ਤੋਂ ਬੈਗ ਬਰਾਮਦ ਕਰਦੇ ਹੋਏ ਬੈਗ ਨੂੰ ਖੋਲ੍ਹ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਪੈਸਿਆਂ ਦੀ ਥਾਂ ਸੋਨਾ ਬਰਾਮਦ ਹੋਇਆ।