ਫਗਵਾੜਾ: GNA ਗਰੁੱਪ ਦੇ ਮਾਲਕ ਜਗਦੀਸ ਸਿੰਘ ਸੇਹਰਾ ਦੇ 34 ਸਾਲਾ ਪੁੱਤਰ ਗੁਰਿੰਦਰ ਸਿੰਘ ਸੇਹਰਾ ਵੱਲੋਂ ਖ਼ੁਦ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਨੇ ਦਮ ਤੋੜ ਦਿੱਤਾ।
GNA ਗਰੁੱਪ ਦੇ ਮਾਲਕ ਗੁਰਿੰਦਰ ਸਿੰਘ ਦੇ ਪੁੱਤਰ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ - ਫਗਵਾੜਾ
ਫਗਵਾੜਾ ਤੋਂ GNA ਗਰੁੱਪ ਦੇ ਮਾਲਕ ਜਗਦੀਸ ਸਿੰਘ ਸੇਹਰਾ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।
![GNA ਗਰੁੱਪ ਦੇ ਮਾਲਕ ਗੁਰਿੰਦਰ ਸਿੰਘ ਦੇ ਪੁੱਤਰ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ ਫ਼ੋਟੋ](https://etvbharatimages.akamaized.net/etvbharat/prod-images/768-512-9340158-thumbnail-3x2-gun.jpg)
ਫ਼ੋਟੋ
ਫ਼ਿਲਹਾਲ ਖ਼ੁਦ ਨੂੰ ਗੋਲੀ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਜੋਗ ਹੈ ਕਿ GNA ਫਗਵਾੜਾ ਵਿਖੇ ਸਥਿਤ ਇਸ ਗਰੁੱਪ ਦੀ ਆਪਣੀ ਯੂਨੀਵਰਸਿਟੀ ਦੇ ਨਾਲ-ਨਾਲ ਹੋਰ ਵੀ ਬਹੁਤ ਵੱਡਾ ਕਾਰੋਬਾਰ ਹੈ।