ਜਲੰਧਰ: ਪੰਜਾਬ ਵਿੱਚ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਏ ਦਿਨ ਗੈਂਗਸਟਰ ਆਪਣੀਆਂ ਹਰਕਤਾਂ ਕਰ ਕੇ ਸੁਰਖੀਆਂ 'ਚ ਰਹਿੰਦੇ ਹਨ। ਤਾਜ਼ਾ ਮਾਮਲਾ ਹੈ ਬੀਤੀ 19 ਤਰੀਕ ਦੀ ਰਾਤ ਦਾ, ਜਦੋਂ ਸੱਪ ਗੈਂਗ ਦੇ ਸਰਗਣਾ ਗੈਂਗਸਟਰ ਦਿਨੇਸ਼ ਗੋਨਾ ਨੇ ਜਨਮ ਦਿਨ ਮਨਾਇਆ। ਜਨਮ ਦਿਨ ਮੌਕੇ ਗੈਂਗਸਟਰ ਦੇ ਸਾਥੀਆਂ ਨੇ ਬੇਖੌਫ਼ ਹੋ ਗੋਲੀਆਂ ਚਲਾਈਆਂ। ਗੋਲੀਆਂ ਚਲਾਉਣ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮਾਮਲੇ 'ਚ ਪੁਲਿਸ ਨੇ ਸੁਸਤੀ ਦਿਖਾਈ, ਪਰ ਜਦੋਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਮਾਮਲਾ ਭੱਖ ਗਿਆ ਤਾਂ ਪੁਲਿਸ ਹਰਕਤ ਵਿੱਚ ਆਈ ਅਤੇ ਗੈਂਗਸਟਰ ਨੂੰ ਕਾਬੂ ਕਰ ਲਿਆ। ਫ਼ਿਲਹਾਲ ਗੈਂਗਸਟਰ ਦੇ ਸਾਥੀ ਫ਼ਰਾਰ ਚੱਲ ਰਹੇ ਹਨ ਅਤੇ ਪੁਲਿਸ ਭਾਲ ਕਰ ਰਹੀ ਹੈ।