ਜਲੰਧਰ: ਸੁਲਤਾਨਪੁਰ ਲੋਧੀ ਪੁਲਿਸ ਨੇ ਇੱਕ ਫਾਈਨਾਂਸਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਗਿਰੋਹ ਵੱਖ-ਵੱਖ ਵਿਦੇਸ਼ੀ ਵਟਸਐਪ ਨੰਬਰਾਂ ਰਾਹੀਂ ਕਾਰੋਬਾਰੀਆਂ ਅਤੇ ਹੋਰ ਕਰੋੜਪਤੀਆਂ ਕੋਲੋਂ ਫਿਰੌਤੀ ਮੰਗਦੇ ਸਨ। ਇਹ ਪੀੜਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਾਮਜ਼ਦ ਕੀਤਾ ਹੈ।
ਵਟਸਐਪ ਨੰਬਰਾਂ ਉੱਤੇ ਆਈ ਧਮਕੀ:ਜਾਣਕਾਰੀ ਮੁਤਾਬਿਕ ਸੁਲਤਾਨਪੁਰ ਲੋਧੀ ਵਿੱਚ ਇੱਕ ਫਾਈਨਾਂਸਰ ਨੂੰ ਦੋ ਵਿਦੇਸ਼ੀ ਵਟਸਐਪ ਨੰਬਰਾਂ ਰਾਹੀਂ ਧਮਕੀ ਦਿੱਤੀ ਗਈ ਸੀ ਕਿ ਇੱਕ ਫਾਈਨਾਂਸਰ ਨੂੰ 10 ਲੱਖ ਰੁਪਏ ਦੇ ਦਿਓ ਨਹੀਂ ਤਾਂ ਉਹ ਉਸਨੂੰ ਗੋਲੀ ਮਾਰ ਦੇਣਗੇ। ਇਹ ਵੀ ਕਿਹਾ ਗਿਆ ਕਿ ਉਹ ਉਸਦੇ ਪਰਿਵਾਰ ਬਾਰੇ ਵੀ ਸਾਰਾ ਕੁੱਝ ਜਾਣਦੇ ਹਨ। ਫੋਨ ਕਰਨ ਵਾਲੇ ਨੇ ਖੁਦ ਨੂੰ ਇਕ ਗੈਂਗਸਟਰ ਦਾ ਸਾਥੀ ਦੱਸਿਆ ਅਤੇ ਕਿਹਾ ਕਿ ਪਹਿਲਾਂ ਵੀ ਇਕ ਉਦਯੋਗ ਪਤੀ ਨੂੰ ਮਾਰਿਆ ਸੀ। ਪੁਲਿਸ ਨੇ ਫਾਇਨਾਂਸਰ ਵਲੋਂ ਦਿੱਤੇ ਨੰਬਰਾਂ ਦੀ ਪੁਸ਼ਟੀ ਕੀਤੀ ਤਾਂ ਮੁਲਜ਼ਮ ਫੜ੍ਹੇ ਗਏ।
ਇਹ ਵੀ ਪੜ੍ਹੋ:Sowing of paddy: ਫੂਲਕਾ ਨੇ ਪੰਜਾਬੀਆਂ ਨੂੰ ਕੀਤਾ ਚੌਕੰਨੇ, ਕਿਹਾ- ਝੋਨਾ ਬੀਜੀ ਗਏ ਤਾਂ ਪੰਜਾਬ ਹੋ ਜਾਵੇਗਾ ਬੰਜਰ
ਇਹ ਮੁਲਜ਼ਮ ਆਏ ਅੜਿੱਕੇ:ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਬਲਵਿੰਦਰ ਸਿੰਘ ਵਾਸੀ ਪਿੰਡ ਜੈਬੋਵਾਲ ਥਾਣਾ ਸੁਲਤਾਨਪੁਰ ਲੋਧੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਸਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਸਾਥੀ ਜਸਵੀਰ ਸਿੰਘ ਅਤੇ ਜੱਸਾ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਵਾਸੀ ਨਾਲ ਮਿਲਕੇ ਕੰਮ ਕਰਦਾ ਸੀ। ਦੱਸਿਆ ਗਿਆ ਹੈ ਕਿ ਫਾਇਨਾਂਸਰ ਪਾਸੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਿਸ ਵਿੱਚ ਉਸਦੇ 2 ਹੋਰ ਸਾਥੀ ਸੂਰਜ ਸ਼ਰਮਾ ਉਰਫ ਭੱਲੂ ਪੁੱਤਰ ਮਨਦੀਪ ਕੁਮਾਰ ਵਾਸੀ ਜਵਾਨਾ ਸਿੰਘ ਨਗਰ ਥਾਣਾ ਸੁਲਤਾਨਪੁਰ ਲੋਧੀ ਅਤੇ ਹਰਜੀਤ ਸਿੰਘ ਉਰਫ ਭੰਡਾਲ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚਿੱਟੀ ਥਾਣਾ ਲਾਬੜਾ ਜਲੰਧਰ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਉਕਤ ਮਾਮਲੇ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਇਰਾਦਾ ਕਤਲ ਦੇ ਕਈ ਮਾਮਲੇ ਦਰਜ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ 'ਚ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।