ਫਿਲੌਰ ਦੇ ਡੀਐੱਸਪੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਲੜਕੀ ਬਿਹਾਰ ਦੀ ਰਹਿਣ ਵਾਲੀ ਹੈ। ਘਟਨਾ ਵਾਲੇ ਦਿਨ ਉਹ ਆਪਣੇ ਦੋਸਤ ਨਾਲ ਘਰ ਬੈਠੀ ਹੋਈ ਸੀ। ਤਿੰਨ ਨੌਜਵਾਨ ਉਸ ਨੂੰ ਘਰੋਂ ਬੁਲਾ ਕੇ ਬਾਹਰ ਲੈ ਗਏ ਅਤੇ ਅਣਜਾਣ ਜਗ੍ਹਾ 'ਤੇ ਜਾ ਕੇ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ।
ਜਲੰਧਰ ਗੈਂਗਰੇਪ: ਤਿੰਨ ਮੁਲਜ਼ਮ ਗ੍ਰਿਫ਼ਤਾਰ, ਚੌਥੇ ਦੀ ਭਾਲ ਜਾਰੀ - LUDHIANA
ਜਲੰਧਰ: ਫਿਲੌਰ ਵਿਖੇ ਇੱਕ ਪ੍ਰਵਾਸੀ ਲੜਕੀ ਨਾਲ ਹੋਏ ਸਮੂਹਿਕ ਜ਼ਬਰ ਜਨਾਹ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਤਿੰਨ ਮੁਲਜ਼ਮ ਬੰਟੀ, ਜਤਿੰਦਰ ਕੁਮਾਰ ਅਤੇ ਅਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੇ ਚੌਥੇ ਸਾਥੀ ਰਾਜੀਵ ਕੁਮਾਰ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।