ਪੰਜਾਬ

punjab

By

Published : Oct 30, 2022, 6:14 PM IST

ETV Bharat / state

ਮੇਲਾ ਗਦਰੀ ਬਾਬਿਆਂ ਦਾ: ਪਾਕਿਸਤਾਨ ਦੇ ਕਲਾਕਾਰਾਂ ਨੂੰ ਖਾਸ ਬੁਲਾਵਾ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਤੋਂ ਲੈ ਕੇ 1 ਨਵੰਬਰ ਤੱਕ 3 ਦਿਨ ਚੱਲਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ ਹੋ ਚੁੱਕਿਆ ਹੈ।

ਮੇਲਾ ਗਦਰੀ ਬਾਬਿਆਂ ਦਾ 2022
31 mela gadri babea da 2022

ਜਲੰਧਰ: ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮੇਲਾ ਗ਼ਦਰੀ ਬਾਬਿਆਂ ਦਾ ਆਰੰਭ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਰ ਸਾਲ 30 ਅਕਤੂਬਰ ਤੋਂ 1 ਨਵੰਬਰ ਤੱਕ ਗ਼ਦਰੀ ਬਾਬਿਆਂ ਦਾ ਮੇਲਾ ਲੱਗ ਦਾ ਹੈ। ਜਿਸ ਵਿੱਚ ਅਲੱਗ ਅਲੱਗ ਮੁਕਾਬਲੇ ਜਿਨ੍ਹਾਂ ਵਿੱਚ ਭਾਸ਼ਣ ਮੁਕਾਬਲਾ,ਪੇਂਟਿੰਗ ਮੁਕਾਬਲਾ, ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ।

ਮੇਲਾ ਗਦਰੀ ਬਾਬਿਆਂ ਦਾ 2022

ਇਹ ਮੇਲਾ ਉਨ੍ਹਾਂ ਗ਼ਦਰੀ ਸ਼ਹੀਦਾਂ ਦੇ ਨਾਂ 'ਤੇ ਮਨਾਇਆ ਜਾਂਦਾ ਹੈ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੱਸਦੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੇਲਾ ਗ਼ਦਰੀ ਬਾਬਿਆਂ ਦਾ ਬਾਰੇ ਜਾਣਕਾਰੀ ਦਿੰਦੇ ਹੋਏ ਪਲਸ ਮੰਚ ਦੇ ਆਗੂ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਮੇਲਾ ਪੂਰੀ ਦੁਨੀਆਂ ਵਿੱਚ ਰਹਿ ਰਹੇ ਪੰਜਾਬੀ ਲੋਕਾਂ ਵਿੱਚ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਦੌਰਾਨ ਬਹੁਤ ਸਾਰੇ ਐਨਆਰਆਈ ਇਸ ਮੇਲੇ ਵਿੱਚ ਹਿੱਸਾ ਲੈਣ ਲਈ ਜਲੰਧਰ ਪੁੱਜਦੇ ਹਨ।

ਉਨ੍ਹਾਂ ਕਿਹਾ ਕਿ ਇਸ ਵਾਰ ਵੀ ਮੇਲੇ ਵਿੱਚ ਹਿੱਸਾ ਲੈਣ ਲਈ ਬਹੁਤ ਸਾਰੇ ਐੱਨਆਰਆਈ ਇੱਥੇ ਪਹੁੰਚ ਰਹੇ ਹਨ। ਇਹੀ ਨਹੀਂ ਇਸ ਵਾਰ ਲਹਿੰਦੇ ਪੰਜਾਬ ਤੋਂ ਵੀਹ ਟੀਮਾਂ ਅਤੇ ਲੋਕ ਇੱਥੇ ਪਹੁੰਚਣ ਵਾਲੇ ਹਨ। ਹਾਲਾਂਕਿ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ ਹੈ ਪਰ ਫਿਰ ਵੀ ਉਹ ਕੱਲ੍ਹ ਸ਼ਾਮ ਤੱਕ ਉਨ੍ਹਾਂ ਦੀ ਉਡੀਕ ਕਰਨਗੇ। ਪਰ ਜੇਕਰ ਕੱਲ ਰਾਤ ਤੱਕ ਉਹ ਲੋਕ ਇੱਥੇ ਪਹੁੰਚ ਜਾਂਦੇ ਹਨ ਤਾਂ ਇਹ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦਾ ਇੱਕ ਸਾਂਝਾ ਮੇਲਾ ਲੋਕਾਂ ਨੂੰ ਦੇਖਣ ਲਈ ਮਿਲੇਗਾ।

ਇਸ ਮੇਲੇ ਦੌਰਾਨ ਦੂਰੋਂ ਦੂਰੋਂ ਆ ਕੇ ਲੋਕ ਇੱਥੇ ਵੱਖ-ਵੱਖ ਸਟਾਲ ਲਗਾਉਂਦੇ ਹਨ। ਇਨ੍ਹਾਂ ਕਿਤਾਬਾਂ ਦੀਆਂ ਸਟਾਲਾਂ ਉਤੇ ਲੋਕ ਪੱਖੀ ਸਾਹਿਤ ਉਚੇਚੇ ਤੌਰ ਉਤੇ ਵਿਕਦਾ ਹੈ। ਅਮੋਲਕ ਸਿੰਘ ਨੇ ਦੱਸਿਆ ਕਿ 1 ਨਵੰਬਰ ਨੂੰ ਇਸ ਮੇਲੇ ਦੀ ਝੰਡੇ ਦੀ ਰਸਮ ਨਾਲ ਸਮਾਪਤੀ ਹੋਵੇਗੀ ਅਤੇ ਉਸ ਰਾਤ ਵੀ ਇੱਥੇ ਦੇਰ ਰਾਤ ਤੱਕ ਸਮਾਗਮ ਚਲਦਾ ਰਹੇਗਾ।

ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਇਹ ਮੇਲਾ ਪੰਜਾਬ ਦੇ ਹੋਰਨਾਂ ਰਵਾਇਤੀ ਜਾ ਵਪਾਰਕ ਮੇਲਿਆਂ ਦੀ ਤਰ੍ਹਾਂ ਨਹੀਂ ਹੁੰਦਾ। ਉਹ ਉਨ੍ਹਾਂ ਮੇਲਿਆਂ ਤੋਂ ਬਿਲਕੁਲ ਅਲੱਗ ਹੈ। ਇਹ ਸਾਡੇ ਲੋਕਾਂ ਨੂੰ ਸ਼ਹੀਦਾਂ, ਲੋਕ ਪੱਖੀ ਸੰਘਰਸ਼ਾ ਸਾਹਿਤ, ਇਕ ਚੰਗੀ ਸੋਚ ਨਾਲ ਜੋੜਦਾਂ ਹੈ।

ਇਹ ਵੀ ਪੜ੍ਹੋ:-ਵਿਦੇਸ਼ੀ ਮਹਿਲਾ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਕੀਤਾ ਦੁੱਖ ਜ਼ਾਹਿਰ

ABOUT THE AUTHOR

...view details