ਜਲੰਧਰ: ਨਕੋਦਰ ਸਦਰ ਦੇ ਪਿੰਡ ਮੱਲ੍ਹੀਆਂ (Village Malhiyan of Nakodar Sadar) ਵਿਖੇ 6 ਦਿਨ ਪਹਿਲੇ ਇੱਕ ਕਬੱਡੀ ਟੂਰਨਾਮੈਂਟ ਵਿੱਚ ਇੱਕ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਜ਼ਿਕਰਯੋਗ ਹੈ ਕਿ ਸੰਦੀਪ ਨੰਗਲ ਅੰਬੀਆਂ (Sandeep Nangal Ambian) ਨੰਗਲ ਅੰਬੀਆ ਪਿੰਡ ਦਾ ਰਹਿਣ ਵਾਲਾ ਸੀ ਅਤੇ 20 ਸਾਲ ਦੀ ਉਮਰ ਵਿੱਚ ਹੀ ਕਬੱਡੀ ਖੇਡ ਦਾ ਇੱਕ ਸਿਤਾਰਾ ਬਣ ਕੇ ਇੰਗਲੈਂਡ ਜਾ ਕੇ ਵਸ ਗਿਆ ਸੀ।
ਸੰਦੀਪ ਨੰਗਲ ਅੰਬੀਆਂ (Sandeep Nangal Ambian) ਨੇ 18 ਸਾਲ ਕਬੱਡੀ ਖੇਡੀ ਅਤੇ ਇਸ ਦੌਰਾਨ ਉਸ ਦੇ ਛੋਟੇ ਟੂਰਨਾਮੈਂਟਾਂ ਤੋਂ ਲੈ ਕੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਤੱਕ ਹਿੱਸਾ ਲਿਆ। ਉਹ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ (Kabaddi tournaments) ਵਿੱਚ ਹਿੱਸਾ ਲੈਣ ਲਈ ਆਉਂਦਾ ਸੀ। ਇਸ ਸਾਲ ਵੀ ਉਹ ਇਸੇ ਤਰ੍ਹਾਂ ਕਬੱਡੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਆਇਆ ਸੀ, ਪਰ ਇਸ ਦੌਰਾਨ ਮੱਲ੍ਹੀਆਂ ਪਿੰਡ ਵਿਖੇ ਕੁਝ ਲੋਕਾਂ ਨੇ ਇੱਕ ਟੂਰਨਾਮੈਂਟ ਦੌਰਾਨ ਉਸ ਦਾ ਕਤਲ ਕਰ ਦਿੱਤਾ।
ਸੰਦੀਪ ਨੰਗਲ ਅੰਬੀਆਂ ਜੋ ਕਿ ਅੱਜ ਦੀ ਤਰੀਕ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਸੀ, ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਰੋਸ ਵਜੋਂ ਪ੍ਰਸ਼ਾਸਨ ਅੱਗੇ ਇਹ ਗੱਲ ਕਹੀ ਕਿ ਜਦ ਤੱਕ ਪੁਲਿਸ ਉਸ ਦੇ ਆਰੋਪੀਆਂ ਨੂੰ ਫੜ ਕੇ ਜੇਲ੍ਹ ਅੰਦਰ ਬੰਦ ਨਹੀਂ ਕਰ ਦਿੰਦੀ, ਤਦ ਤੱਕ ਉਹ ਨਾ ਤਾਂ ਉਸ ਦਾ ਪੋਸਟਮਾਰਟਮ ਹੋਣ ਦੇਣਗੇ ਅਤੇ ਨਾ ਹੀ ਉਸ ਦਾ ਅੰਤਿਮ ਸੰਸਕਾਰ ਕਰਨਗੇ।