ਪੰਜਾਬ

punjab

ETV Bharat / state

ਜਲੰਧਰ: ਦੋਸਤ ਦਾ ਕਤਲ ਕਰਨ ਤੋਂ ਪਹਿਲਾ ਬਣਾਈ ਵੀਡੀਓ, ਬੈਟ ਮਾਰ ਕੇ ਕੀਤਾ ਕਤਲ - friend murder his friend

ਜਲੰਧਰ ਵਿਖੇ 12ਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦਾ ਉਸ ਦੇ ਦੋਸਤ ਨੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ ਹੈ।

ਜਲੰਧਰ: ਦੋਸਤ ਦਾ ਕਤਲ ਕਰਨ ਤੋਂ ਪਹਿਲਾ ਬਣਾਈ ਵੀਡੀਓ, ਬੈਟ ਮਾਰ ਕੇ ਕੀਤਾ ਕਤਲ
ਜਲੰਧਰ: ਦੋਸਤ ਦਾ ਕਤਲ ਕਰਨ ਤੋਂ ਪਹਿਲਾ ਬਣਾਈ ਵੀਡੀਓ, ਬੈਟ ਮਾਰ ਕੇ ਕੀਤਾ ਕਤਲ

By

Published : Sep 30, 2020, 5:05 PM IST

ਜਲੰਧਰ: ਲਾਲਕੁਰਤੀ ਬਾਜ਼ਾਰ ਜਲੰਧਰ ਕੈਂਟ ਵਿਖੇ ਬੀਤੇ ਦਿਨੀਂ 17 ਸਾਲਾ ਦੇ ਨੌਜਵਾਨ ਦੇ ਕਤਲ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ ਅਤੇ ਮ੍ਰਿਤਕ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਲੰਧਰ: ਦੋਸਤ ਦਾ ਕਤਲ ਕਰਨ ਤੋਂ ਪਹਿਲਾ ਬਣਾਈ ਵੀਡੀਓ, ਬੈਟ ਮਾਰ ਕੇ ਕੀਤਾ ਕਤਲ

ਜਲੰਧਰ ਤੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਲੰਧਰ ਕੈਂਟ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ 12ਵੀਂ ਜਮਾਤ ਵਿੱਚ ਪੜ੍ਹਦੇ ਪੋਤੇ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਅਸ਼ੋਕ ਕੁਮਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 302, 34 ਦੇ ਤਹਿਤ ਮਾਮਲਾ ਦਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਮੁੰਡਾ ਜੋ ਕਿ 12ਵੀਂ ਜਮਾਤ ਵਿੱਚ ਕੇ.ਵੀ ਵਿੱਚ ਪੜ੍ਹਦਾ ਸੀ। ਉਸ ਦੀ ਮਾਂ ਅਤੇ ਉਸ ਦੀ ਭੈਣ ਕਿਸੇ ਕੰਮ ਲਈ ਹਿਮਾਚਲ ਗਏ ਹੋਏ ਸਨ ਅਤੇ ਉਸ ਦੇ ਪਿਤਾ ਫ਼ਰਾਂਸ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਕਲਾਸ ਦੇ ਵਿੱਚ ਇੱਕ ਕੁੜੀ ਉਸ ਦੀ ਵਧੀਆ ਦੋਸਤ ਸੀ, ਜਿਸ ਨੂੰ ਲੈ ਕੇ ਦੋਸ਼ੀ ਬਾਲਗ ਉਸ ਨਾਲ ਖ਼ਾਰ ਖਾਂਦਾ ਸੀ, ਜਿਸ ਨੂੰ ਲੈ ਕੇ ਇਸ ਸਾਰੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮ੍ਰਿਤਕ ਦੇ ਦੋਸਤ ਨੇ ਪਹਿਲਾ ਉਸ ਦੇ ਸਿਰ 'ਤੇ ਬੈਟ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ ਉਸ ਦਾ ਗੱਲਾ ਘੁੱਟ ਦਿੱਤਾ ਗਿਆ। ਅਰਮਾਨ ਨੂੰ ਮਾਰਨ ਤੋਂ ਪਹਿਲਾ ਉਸ ਦੇ ਦੋਸਤ ਵੱਲੋਂ ਵੀਡੀਓ ਵੀ ਬਣਾਈ ਗਈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਬਾਲਗ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ABOUT THE AUTHOR

...view details