ਮੋਹਾਲੀ:ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਇਸ ਦੇ ਨਾਲ ਕੋਰੋਨਾ ਤੋਂ ਮਰਨ ਵਾਲਿਆਂ ਦਾ ਅੰਕੜਾ ਵੀ ਵੱਧ ਰਿਹਾ ਹੈ।ਸ਼ਨੀਵਾਰ ਦੇਰ ਰਾਤ ਸਾਬਕਾ ਇੰਟਰਨੈਸ਼ਨਲ ਹਾਕੀ ਅੰਪਾਇਰ ਇਕਵੰਜਾ ਸਾਲ ਦੇ ਸੁਰੇਸ਼ ਕੁਮਾਰ ਦਾ ਕੋਰੋਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਉਨ੍ਹਾਂ ਨੇ ਆਪਣੇ ਅੰਤਿਮ ਸਾਹ ਆਪਣੇ ਘਰ ਵਿੱਚ ਹੀ ਲਏ ਹਨ।
ਜ਼ਿਕਰਯੋਗ ਹੈ ਕਿ ਸੁਰੇਸ਼ ਕੁਮਾਰ ਕਈ ਇੰਟਰਨੈਸ਼ਨਲ ਇਵੈਂਟ ਵਿੱਚ ਆਪਣੀ ਸੇਵਾਵਾਂ ਦੇ ਚੁੱਕੇ ਸਨ।ਉਹ ਜਰਮਨੀ ਦੇ ਹੈਮਬਰਗ ਵਿਚ ਚਾਰ ਨੈਸ਼ਨਲ ਤੋ ਇਲਾਵਾ ਕਈ ਹੋਰ ਇੰਟਰਨੈਸ਼ਨਲ ਈਵੈਂਟ ਵਿਚ ਅੰਪਾਇਰਿੰਗ ਕਰ ਚੁੱਕੇ ਸਨ। ਉਹ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵੀ ਵਿੱਚ ਵੀ ਅੰਪਾਇਰ ਦੀ ਭੂਮਿਕਾ ਨਿਭਾ ਚੁੱਕੇ ਸਨ।ਉਨ੍ਹਾਂ ਨੇ 2013 ਅਤੇ 2014 ਵਿਚ ਹਾਕੀ ਇੰਡੀਆ ਲੀਗ ਵਿੱਚ ਵੀ ਮੈਚ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਸੁਰੇਸ਼ ਕੁਮਾਰ ਦੀ ਮੌਤ ਉੱਤੇ ਖੇਡ ਜਗਤ ਸਦਮਾ ਲੱਗਿਆ ਹੈ।