ਜਲੰਧਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਈ ਖਿਡਾਰੀ ਜਿਨ੍ਹਾਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਉਹ ਕਿਸਾਨਾਂ ਦੇ ਹੱਕ ਦੀ ਲੜਾਈ ਦੇ ਲਈ ਆਪਣੇ ਪੁਰਸਕਾਰ ਕੇਂਦਰ ਦੀ ਸਰਕਾਰ ਨੂੰ ਵਾਪਸ ਕਰਨ ਲਈ ਜਲੰਧਰ ਤੋਂ ਅੱਜ ਦਿੱਲੀ ਵੱਲ ਰਵਾਨਾ ਹੋ ਚੁੱਕੇ ਹਨ।
ਸਾਬਕਾ ਹਾਕੀ ਖਿਡਾਰੀ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਧਿਆਨਚੰਦ ਅਵਾਰਡ ਹੈ ਤੇ ਉਨ੍ਹਾਂ ਦੀ ਪਤਨੀ ਕੋਲ ਅਰਜਨ ਅਵਾਰਡ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਦੀ ਲੜਾਈ ਲਈ ਆਪਣੇ ਪੁਰਸਕਾਰ ਕੇਂਦਰ ਦੀ ਸਰਕਾਰ ਨੂੰ ਵਾਪਸ ਕਰਨ ਲਈ ਜਾ ਰਹੇ ਹਨ।
ਸਾਬਕਾ ਕੌਮਾਂਤਰੀ ਖਿਡਾਰੀ ਅਰਜਨ ਤੇ ਧਿਆਨਚੰਦ ਅਵਾਰਡਵਾਪਸ ਕਰਨ ਜਾ ਰਹੇ ਦਿੱਲੀ ਉੱਥੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਕਿਹਾ ਕਿ ਕਿਸਾਨਾਂ ਅੰਦੋਲਨ ਅੱਜ ਵਿਆਪਕ ਰੂਪ ਵਿੱਚ ਫੈਲ ਚੁੱਕਾ ਹੈ। ਕਿਸਾਨਾਂ ਦੀ ਲੜਾਈ ਵਿੱਚ ਕੇਂਦਰ ਦੀ ਸਰਕਾਰ ਉੱਤੇ ਦਬਾਅ ਬਣਾਉਣ ਲਈ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਕੇਂਦਰ ਉੱਤੇ ਦਬਾਅ ਬਣਾਉਣ ਲਈ ਖਿਡਾਰੀ ਆਪਣੇ ਅਰਜਨ ਅਵਾਰਡ ਧਿਆਨ ਚੰਦ ਅਵਾਰਡ ਵਾਪਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਵਾਰਡ ਦਾ ਮਸਲਾ ਨਹੀਂ ਹੈ। ਅਵਾਰਡ ਵਾਪਸ ਕਰਕੇ ਹਰ ਕੋਈ ਆਪਣਾ ਰੋਸ ਜ਼ਾਹਿਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹ ਕਾਨੂੰਨ ਰੱਦ ਹੋ ਜਾਂਦੇ ਹਨ ਜਾਂ ਇਸ ਵਿੱਚ ਸੋਧਾ ਹੋ ਜਾਦੀਆਂ ਤਾਂ ਕਿ ਇਸ ਨਾਲ ਕਿਸਾਨੀ ਦੇ ਮਸਲੇ ਹਲ ਹੋ ਸਕਦੇ ਹਨ।