ਜਲੰਧਰ: ਪੰਜਾਬ ਵਿੱਚ ਹੜ੍ਹ ਦੇ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਏ ਹਨ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬਾ ਸਰਕਾਰ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਕਈ ਪਿੰਡਾਂ ਨੂੰ ਖ਼ਾਲੀ ਵੀ ਕਰਵਾ ਦਿੱਤਾ ਹੈ। ਜਲੰਧਰ ਦੇ ਸ਼ਾਹਕੋਟ ਵਿੱਚ ਹੜ੍ਹ ਦੇ ਕਾਰਨ ਕਈ ਘਰ ਖ਼ਾਲੀ ਕਰਵਾ ਦਿੱਤੇ ਗਏ ਹਨ।
ਐਨਡੀਆਰਐਫ਼ ਦੀ ਰੈਸਕਿਊ ਟੀਮ ਹਰ ਮੁਸ਼ਕਿਲ ਲਈ ਜਾਰੀ - FLOOD ALERT Jalandhar
ਜਲੰਧਰ ਦੇ ਸ਼ਾਹਕੋਟ ਦੇ ਕਈ ਪਿੰਡਾ ਨੂੰ ਹੜ੍ਹ ਦੇ ਚਲਦਿਆ ਖ਼ਾਲੀ ਕਰਵਾ ਦਿੱਤਾ ਗਿਆ ਹੈ। ਐਨਡੀਆਰਐਫ਼ ਦੇ ਜਵਾਨਾਂ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ, ਬਠਿੰਡਾ ਦੇ 7 ਐਨਡੀਆਰਐਫ਼ ਦੇ ਜਵਾਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੇ ਹਨ।ਐਨਡੀਆਰਐਫ਼ ਦੇ ਕਮਾਂਡੈਂਟ ਰਵੀ ਕੁਮਾਰ ਨੇ ਦੱਸਿਆ ਕਿ, ਜਲੰਧਰ ਦੇ ਸ਼ਾਹਕੋਟ ਤਹਿਸੀਲ ਵਿੱਚ ਪੈਂਦੇ ਕਈ ਪਿੰਡਾਂ ਵਿੱਚ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਐਨਡੀਆਰਐਫ਼ ਦੀਆਂ ਕਈ ਟੀਮਾਂ ਨੂੰ ਪੰਜਾਬ ਵਿੱਚ ਵੱਖ ਵੱਖ ਥਾਵਾਂ 'ਤੇ ਤੈਨਾਤ ਕਰ ਦਿੱਤਾ ਹੈ।
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ, ਕਿ ਉਨ੍ਹਾਂ ਦੇ ਜਵਾਨ ਦਿਨ ਰਾਤ ਇੱਕ ਕਰ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਹਾਲੇ ਤੱਕ ਕਿਸੇ ਪ੍ਰਕਾਰ ਦੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਤੇ ਜਵਾਨਾਂ ਦੁਆਰਾ ਖਾਣ ਪੀਣ ਦਾ ਸਾਮਾਨ ਵੀ ਵੰਡਿਆ ਜਾ ਰਿਹਾ ਹੈ।