ਪੰਜਾਬ

punjab

ETV Bharat / state

ਜਲੰਧਰ ਦੇ ਇੱਕ ਪੈਟਰੋਲ ਪੰਪ ਤੋਂ 50 ਹਜ਼ਾਰ ਦੀ ਨਕਦੀ ਚੋਰੀ ਕਰਕੇ ਵਿਅਕਤੀ ਫ਼ਰਾਰ - ਪੈਟਰੋਲ ਪੰਪ ਤੇ ਚੋਰੀ

ਜਲੰਧਰ ਦੇ ਥਾਣਾ ਡਵਿਜ਼ਨ ਦੇ ਅਧੀਨ ਪੈਂਦੇ ਭਾਰਗੋ ਇਲਾਕੇ ਵਿੱਚ ਪੈਂਦੇ ਪੈਟਰੋਲ ਪੰਪ ਤੋਂ ਇੱਕ ਵਿਅਕਤੀ 50 ਹਜ਼ਾਰ ਦੀ ਨਕਦੀ ਚੁਰਾ ਕੇ ਫ਼ਰਾਰ ਹੋ ਗਿਆ। ਉੱਕਤ ਵਿਅਕਤੀ ਇਲਾਕੇ ਦਾ ਹੀ ਵਾਸੀ ਹੈ।

ਜਲੰਧਰ ਦੇ ਇੱਕ ਪੈਟਰੋਲ ਪੰਪ ਤੋਂ 50 ਹਜ਼ਾਰ ਦੀ ਨਕਦੀ ਚੁਰਾ ਕੇ ਫ਼ਰਾਰ
ਜਲੰਧਰ ਦੇ ਇੱਕ ਪੈਟਰੋਲ ਪੰਪ ਤੋਂ 50 ਹਜ਼ਾਰ ਦੀ ਨਕਦੀ ਚੁਰਾ ਕੇ ਫ਼ਰਾਰ

By

Published : Jun 12, 2020, 7:54 PM IST

ਜਲੰਧਰ: ਥਾਣਾ ਡਵੀਜ਼ਨ ਨੰਬਰ 6 ਦੇ ਵਿੱਚ ਪੈਂਦੇ ਭਾਰਗੋ ਕੈਂਪ ਖੇਤਰ ਵਿੱਚ ਇੱਕ ਪੈਟਰੋਲ ਪੰਪ ਤੋਂ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਇੱਥੇ ਸਥਿਤ ਬਿੰਦਰਾ ਫਿਊਲ ਪੁਆਇੰਟ ਦੇ ਦਫ਼ਤਰ ਤੋਂ ਇੱਕ ਵਿਅਕਤੀ ਪਿਸ਼ਾਬ ਕਰਨ ਦੇ ਬਹਾਨੇ ਆਇਆਂ ਅਤੇ ਅਲਮਾਰੀ ਤੋਂ 50 ਹਜ਼ਾਰ ਦੀ ਨਕਦੀ ਚੁਰਾ ਕੇ ਫ਼ਰਾਰ ਹੋ ਗਿਆ।

ਵੇਖੋ ਵੀਡੀਓ।

ਪੈਟਰੋਲ ਪੰਪ ਦੇ ਮਾਲਿਕ ਨੂੰ ਉਸ ਵੇਲੇ ਪਤਾ ਚੱਲਿਆ ਜਦ ਉਹ ਹਿਸਾਬ ਮਿਲਾਨ ਦੇ ਲਈ ਅਲਮਾਰੀ ਤੋਂ ਨਕਦੀ ਕੱਢਣ ਲੱਗਾ। ਜਦੋਂ ਸੀ.ਸੀ.ਟੀ.ਵੀ ਖਗੋਲਿਆ ਗਿਆ ਤਾਂ ਪਤਾ ਚੱਲਿਆ ਕਿ ਇੱਕ ਚੋਰੀ ਨਾਲ ਦਫ਼ਤਰ ਵਿੱਚ ਵੜਿਆ ਅਤੇ ਅਲਮਾਰੀ ਵਿੱਚ ਪਈ ਨਕਦੀ ਨੂੰ ਚੁਰਾ ਕੇ ਫ਼ਰਾਰ ਹੋ ਗਿਆ।

ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਕਰਮਚਾਰੀ ਅਮਨਦੀਪ ਨੇ ਦੱਸਿਆ ਕਿ ਦੁਪਹਿਰ ਸਮੇਂ ਇੱਕ ਵਿਅਕਤੀ ਪੈਟਰੋਲ ਪੰਪ ਉੱਤੇ ਆਇਆ ਅਤੇ ਬਾਥਰੂਮ ਵੱਲ ਜਾਣ ਲੱਗਾ। ਉਨ੍ਹਾਂ ਨੇ ਸੋਚਿਆ ਕਿ ਕੋਈ ਰਾਹਗੀਰ ਹੋਵੇਗਾ ਜੋ ਪਿਸ਼ਾਬ ਕਰਨ ਦੇ ਲਈ ਬਾਥਰੂਮ ਜਾ ਰਿਹਾ ਹੈ।

ਸਾਰੇ ਕਰਮਚਾਰੀ ਵਾਹਨਾਂ ਵਿੱਚ ਪੈਟਰੋਲ ਪਾਉਣ ਵਿੱਚ ਵਿਅਸਤ ਸੀ ਕਿ ਉਸ ਵਿਅਕਤੀ ਨੇ ਨਜ਼ਰਾਂ ਤੋਂ ਬਚਦਾ ਹੋਇਆ ਦਫ਼ਤਰ ਵਿੱਚ ਵੜਿਆ ਅਤੇ ਅਲਮਾਰੀ ਵਿੱਚ ਪਈ ਪੰਜਾਹ ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ।

ਆਸ-ਪਾਸ ਦੇ ਲੋਕਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਵੀ ਸੀਸੀਟੀਵੀ ਦੇਖਿਆ ਤੇ ਪਤਾ ਚੱਲਿਆ ਕਿ ਆਰੋਪੀ ਨਾਲ ਦੇ ਮੁਹੱਲਾ ਆਬਾਦਪੁਰਾ ਦਾ ਰਹਿਣ ਵਾਲਾ ਹੈ।

ਪੈਟਰੋਲ ਪੰਪ ਦੇ ਮਾਲਿਕ ਨੇ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦੇ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਿਸ ਕਰਮੀ ਮੌਕੇ ਉੱਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ABOUT THE AUTHOR

...view details