ਜਲੰਧਰ :ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਹਮੀਰਾ ਪਿੰਡ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ ਦੋ ਬੱਚੇ ਅਤੇ ਤਿੰਨ ਔਰਤਾਂ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਪਰਿਵਾਰ ਲੁਧਿਆਣਾ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਿਆ ਸੀ।
ਪਰਿਵਾਰ ਆਪਣੀ ਹੌਂਡਾ ਸਿਟੀ ਕਾਰ ਵਿੱਚ ਲੁਧਿਆਣੇ ਵਾਪਸ ਆ ਰਿਹਾ ਸੀ ਰਸਤੇ ਵਿਚ ਉਨ੍ਹਾਂ ਦੀ ਕਾਰ ਸੜਕ ਦੇ ਕਿਨਾਰੇ ਖੜ੍ਹੇ ਇੱਕ ਕੈਂਟਰ ਨਾਲ ਜਾ ਵੱਜੀ। ਇਸ ਹਾਦਸੇ ਵਿੱਚ ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਸਰਬਜੀਤ ਕੌਰ ਨਾਮ ਦੀਆਂ ਤਿੰਨ ਔਰਤਾਂ ਸਮੇਤ ਦੋ ਬੱਚੇ ਪਰਨੀਤ ਸਿੰਘ ਅਤੇ ਗੁਰਫਤਿਹ ਸਿੰਘ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਕਪੂਰਥਲਾ ਦੇ ਹਮੀਰਾ ਪਿੰਡ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਬੱਚਿਆ ਸਣੇ ਪੰਜ ਦੀ ਮੌਤ ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਥਾਣੇ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੀ ਹੌਂਡਾ ਸਿਟੀ ਗੱਡੀ ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਲੁਧਿਆਣੇ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇਹ ਦੁਖਦਾਈ ਘਟਨਾ ਹੋ ਗਈ। ਫਿਲਹਾਲ ਕੈਂਟਰ ਦੇ ਡਰਾਈਵਰ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਂਕਿ ਉਸ ਨੇ ਆਪਣੇ ਕੈਂਟਰ ਨੂੰ ਸੜਕ ਕਿਨਾਰੇ ਬਿਨਾਂ ਕਿਸੀ ਰਿਫਲੈਕਟਰ ਤੋਂ ਖੜ੍ਹਾ ਕੀਤਾ ਹੋਇਆ ਸੀ ਅਤੇ ਸੜਕ ਉੱਤੇ ਜ਼ਿਆਦਾ ਟਰੈਫਿਕ ਹੋਣ ਕਰਕੇ ਕੈਂਟਰ ਦੇ ਡਰਾਈਵਰ ਦੀ ਗਲਤੀ ਕਰਕੇ ਇਹ ਹਾਦਸਾ ਹੋਇਆ ਹੈ।
ਇਹ ਵੀ ਪੜ੍ਹੋ :ਸਸਤੀ ਸ਼ਰਾਬ ਤੋਂ ਦੁਖ਼ੀ 3 ਪਿੰਡਾਂ ਦੀਆਂ ਔਰਤਾਂ ਨੇ ਘੇਰਿਆ ਸ਼ਰਾਬ ਦਾ ਠੇਕਾ