ਜਲੰਧਰ: ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਜਿੱਥੇ ਪੂਰੀ ਤਰੀਕੇ ਨਾਲ ਬੰਦ ਕਰਵਾਇਆ ਗਿਆ ਇਸ ਦੌਰਾਨ ਜਲੰਧਰ ਦੇ ਨਕੋਦਰ ਵਿੱਚ ਵਾਲਮੀਕਿ ਸਮਾਜ ਅਤੇ ਇੱਕ ਦੁਕਾਨਦਾਰ ਵਿਚਾਲੇ ਲੜਾਈ ਹੋ ਗਈ ਜਿਸ ਦੌਰਾਨ ਗੋਲੀ ਚਲਾ ਦਿੱਤੀ ਗਈ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ।
ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਹੁਣ ਉਸ ਦੀ ਹਾਲਤ ਖਤਰੇ ਟਚੋਂ ਬਾਹਰ ਦੱਸੀ ਜਾ ਰਹੀ ਹੈ।