ਪੰਜਾਬ

punjab

ETV Bharat / state

ਜਲੰਧਰ ਦੇ ਫਰਨੀਚਰ ਗੋਦਾਮ 'ਚ ਲੱਗੀ ਅੱਗ - ਜਲੰਧਰ ਦੇ ਘਈ ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗ

ਜਲੰਧਰ ਦੇ ਨਕੋਦਰ ਰੋਡ ਦੇ ਕੋਲ ਸ਼ਨੀਵਾਰ ਰਾਤ ਫਰਨੀਚਰ ਦੇ ਗੋਦਾਮ ਵਿੱਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਰਾਤ ਕਰੀਬ 2 ਵਜੇ ਅੱਗ ਲੱਗੀ। ਓਧਰ ਅੱਗ ਲੱਗਣ ਦੀ ਸੂਚਨਾ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀ ਤਾਂ 35 ਤੋਂ 40 ਮਿੰਟ 'ਚ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਕੁੱਝ ਹੀ ਸਮੇਂ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ।

ਜਲੰਧਰ ਦੇ ਘਈ ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗ
ਜਲੰਧਰ ਦੇ ਘਈ ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗਜਲੰਧਰ ਦੇ ਘਈ ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗ

By

Published : Feb 23, 2020, 11:51 AM IST

ਜਲੰਧਰ: ਨਕੋਦਰ ਰੋਡ ਦੇ ਕੋਲ ਸ਼ਨੀਵਾਰ ਰਾਤ ਫਰਨੀਚਰ ਦੇ ਗੋਦਾਮ ਵਿੱਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਰਾਤ ਕਰੀਬ 2 ਵਜੇ ਅੱਗ ਲੱਗੀ। ਓਧਰ ਅੱਗ ਲੱਗਣ ਦੀ ਸੂਚਨਾ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀ ਤਾਂ 35 ਤੋਂ 40 ਮਿੰਟ 'ਚ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਕੁੱਝ ਹੀ ਸਮੇਂ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ।

ਜਲੰਧਰ ਦੇ ਘਈ ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗ

ਜਾਣਕਾਰੀ ਦਿੰਦੇ ਹੋਏ ਮਾਲਿਕ ਸੁਮਿਤ ਘਈ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਉਨ੍ਹਾਂ ਦੇ ਪੜੋਸੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਗੋਦਾਮ ਵਿੱਚ ਅੱਗ ਲੱਗੀ ਹੋਈ ਹੈ। ਅੱਗ ਨਾਲ ਹੋਏ ਨੁਕਸਾਨ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ।

ਇਹ ਵੀ ਪੜ੍ਹੋ: ਢੱਡਰੀਆਵਾਲੇ ਨੇ ਛੱਡੇ ਦੀਵਾਨ, ਜਥੇਦਾਰ ਅਤੇ ਅਜਨਾਲਾ ਨੂੰ ਲਾਈਵ ਬਹਿਸ ਦਾ ਦਿੱਤਾ ਸੱਦਾ

ਉੱਥੇ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਸਬ-ਇੰਸਪੈਕਟਰ ਬਸੰਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਫਰਨੀਚਰ ਗੋਦਾਮ ਵਿੱਚ ਅੱਗ ਲੱਗੀ ਹੈ। ਅੱਗ ਕਿਵੇਂ ਲੱਗੀ ਹਾਲੇ ਤੱਕ ਇਸ ਦਾ ਪਤਾ ਨਹੀਂ ਚੱਲ ਪਾਇਆ ਹੈ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਦੀ ਵੀ ਗਲਤੀ ਨਹੀਂ ਪਾਈ ਗਈ ਹੈ। ਜੇਕਰ ਅਜਿਹਾ ਕੋਈ ਦੋਸ਼ੀ ਸਾਹਮਣੇ ਆਉਂਦਾ ਹੈ ਤਾਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details