ਜਲੰਧਰ: ਪੰਜਾਬ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਵਿਖੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਬੱਗਾ ਦੇ ਖ਼ਿਲਾਫ਼ ਪੁਲਿਸ ਨੇ ਐਫਆਈਆਰ ਦਰਜ (FIR registered against Jalandhar District President of Lok Insaaf Party) ਕੀਤੀ ਹੈ। ਇਹ ਐਫਆਈਆਰ ਜਲੰਧਰ ਪੁਲਿਸ ਨੇ ਜਲੰਧਰ ਦੇ ਸਬ ਰਜਿਸਟਰਾਰ ਮਨਿੰਦਰ ਸਿੱਧੂ ਦੇ ਬਿਆਨਾਂ ’ਤੇ ਦਰਜ ਕੀਤੀ ਹੈ।
ਐਫ ਆਈ ਆਰ ਵਿੱਚ ਮਨਿੰਦਰ ਸਿੱਧੂ ਨੇ ਜਸਬੀਰ ਬੱਗਾ ਅਤੇ ਉਸ ਦੇ ਕੁਝ ਸਾਥੀਆਂ ’ਤੇ ਇਹ ਇਲਜ਼ਾਮ ਲਗਾਇਆ ਹੈ ਕਿ 14 ਮਾਰਚ ਨੂੰ ਜਸਬੀਰ ਬੱਗਾ ਆਪਣੇ ਕੁਝ ਸਾਥੀਆਂ ਨਾਲ ਕਰੀਬ ਦੋ ਵਜੇ ਉਨ੍ਹਾਂ ਦੇ ਦਫ਼ਤਰ ਵਿੱਚ ਆਏ ਸਨ ਅਤੇ ਦਫਤਰ ਅੰਦਰ ਦੋਵਾਂ ਦਰਵਾਜ਼ਿਆਂ ਦੀ ਕੁੰਡੀ ਲਗਾ ਦਿੱਤੀ ਗਈ ਸੀ।