ਫ਼ਿਲੌਰ: ਬੀਤੇ ਦਿਨੀਂ ਇੱਥੋਂ ਦੇ ਮੁਹੱਲਾ ਮਾਤਾ ਕਲਸੀ ਨਗਰ ਵਿੱਚ ਗੰਦੇ ਪਾਣੀ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਲੜਾਈ ਹੋਈ। ਲੜਾਈ ਵਿੱਚ ਇੱਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਗੰਭੀਰ ਸੱਟਾਂ ਲਗੀਆਂ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪੀੜਤ ਵਿਅਕਤੀ ਨੇ ਕਿਹਾ ਕਿ ਉਹ ਮਾਤਾ ਕਲਸੀ ਨਗਰ ਵਿਖੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਨਾਲ ਵਾਲੇ ਘਰ ਵਿੱਚ ਅਨਿਲ ਨਾਂਅ ਦਾ ਨੌਜਵਾਨ ਰਹਿੰਦਾ ਹੈ ਜੋ ਕਿ ਉਨ੍ਹਾਂ ਦੇ ਘਰ ਵੱਲ ਗੰਦਾ ਪਾਣੀ ਸੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹ ਨੇ ਜਦੋਂ ਅਨਿਲ ਨੂੰ ਗੰਦਾ ਪਾਣੀ ਸੁੱਟਣ ਤੋਂ ਮਨ੍ਹਾ ਕੀਤਾ ਤਾਂ ਉਹ ਆਪਣੇ ਇੱਕ ਹੋਰ ਸਾਥੀ ਰਣਜੀਤ ਨਾਲ ਮਿਲ ਕੇ ਉਨ੍ਹਾਂ ਦੇ ਨਾਲ ਕੁੱਟਮਾਰ ਕਰਨ ਲੱਗ ਗਿਆ।