ਜਲੰਧਰ : ਕਸਬਾ ਫਿਲੌਰ ਵਿਖੇ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਸਕੂਲ ਦੇ ਵਿਦਿਆਰਥੀ ਨੇ ਸਕੂਲ ਦੇ ਹੀ ਵਿਦਿਆਰਥੀ ਦੇ ਨਾਲ ਦਾਤਰ ਮਾਰ ਕੇ ਹਮਲਾ ਕਰ ਦਿੱਤਾ। ਜਦੋਂ ਬੱਚੇ ਨੌਵੀਂ ਦਾ ਪੇਪਰ ਦੇਣ ਤੋਂ ਬਾਅਦ ਸਕੂਲੋਂ ਬਾਹਰ ਨਿਕਲੇ ਤਾਂ ਇੱਕ ਵਿਦਿਆਰਥੀ ਨੇ ਦੂਸਰੇ ਉੱਤੇ ਦਾਤਰ ਮਾਰ ਕੇ ਹਮਲਾ ਕਰ ਦਿੱਤਾ ਇਹ ਹਮਲਾ ਪੁਰਾਣੀ ਰੰਜਿਸ਼ ਦੇ ਚਲਦੇ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਨੌਵੀਂ ਜਮਾਤ ਦੇ ਪੀੜਤ ਵਿਦਿਆਰਥੀ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਵਿਦਿਆਰਥੀ ਨੇ ਉਸ ਦੇ ਨਾਮ 'ਤੇ ਫੇਕ ਆਈ.ਡੀ ਇੰਸਟਾਗ੍ਰਾਮ 'ਤੇ ਬਣਾਈ ਹੋਈ ਸੀ ਜਿਸ ਤੋਂ ਬਾਅਦ ਉਸਨੇ ਕਈ ਵਾਰ ਇਸ ਨੂੰ ਇਹ ਵੀ ਕਿਹਾ ਕਿ ਇਹ ਆਈ.ਡੀ ਡਿਲੀਟ ਕਰ ਦੇਵੇ। ਪਰ ਉਹ ਆਈ.ਡੀ ਡਿਲੀਟ ਨਹੀਂ ਕਰ ਰਿਹਾ ਸੀ ਅਤੇ ਉਸ ਆਈ.ਡੀ ਉੱਤੇ ਗ਼ਲਤ ਪੋਸਟਾਂ ਪਾ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਵੀ ਦੇ ਦਿੱਤੀ ਸੀ।
ਨੌਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਲੜਾਈ ਜਿਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਉੱਤੇ ਦਾਤ ਮਾਰ ਦਿੱਤਾ। ਜਿਸ ਤੋਂ ਬਾਅਦ ਹੰਗਾਮਾ ਹੋਣ ਤੇ ਅਪਰਾਧੀ ਵਿਦਿਆਰਥੀ ਉਥੋਂ ਭੱਜ ਗਿਆ ਅਤੇ ਪੀੜਤ ਨੂੰ ਲੱਥਪੱਥ ਹਾਲਤ ਵਿਚ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਕਿ ਉਸ ਦੇ ਸਿਰ ਉੱਤੇ ਅੱਠ ਟਾਂਕੇ ਲਗਾਏ ਗਏ।
ਇਹ ਵੀ ਪੜ੍ਹੋ:ਟਰਾਲਾ ਚਾਲਕ ਨੇ ਦਰੜਿਆ ਬਜ਼ੁਰਗ, ਹੋਈ ਦਰਦਨਾਕ ਮੌਤ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਦੋਨੋਂ ਹੀ ਨੌਵੀਂ ਦੇ ਵਿਦਿਆਰਥੀ ਹਨ ਅਤੇ ਇਨ੍ਹਾਂ ਦੋਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਤੋਂ ਬਾਅਦ ਇਕ ਨੇ ਆਪਣੇ ਬੈਗ ਵਿੱਚ ਹਥਿਆਰ ਲੈ ਕੇ ਪੇਪਰ ਖ਼ਤਮ ਹੋਣ ਤੋਂ ਬਾਅਦ ਦੂਜੇ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਫਿਲਹਾਲ ਅਨਮੋਲ ਨੂੰ ਸਕੂਲ ਤੋਂ ਸਸਪੈਂਡ ਕਰ ਦਿੱਤਾ ਹੈ।