ਜਲੰਧਰ: ਭਰੂਣ ਹੱਤਿਆ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਨੇ ਇੱਕ ਪ੍ਰੋਗਰਾਮ ਦੇ ਤਹਿਤ ਚੇਤਨਾ ਰੈਲੀ ਕੱਢੀ। ਇਸ ਮੌਕੇ ਸਿਹਤ ਅਫ਼ਸਰ ਨੇ ਦੱਸਿਆ ਕਿ ਇਸ ਚੇਤਨਾ ਰੈਲੀ ਵਿੱਚ ਵਿਦਿਆਰਥਣਾਂ ਅਤੇ ਡਾਕਟਰਾਂ ਨੇ ਭਾਗ ਲਿਆ। ਇਹ ਰੈਲੀ ਸਿਵਲ ਹਸਪਤਾਲ ਤੋਂ ਲੈ ਕੇ ਰੈੱਡ ਕਰਾਸ ਭਵਨ ਤੱਕ ਕੱਢੀ ਗਈ ਹੈ ਜਿਸ ਵਿੱਚ ਲੋਕਾਂ ਨੂੰ ਭਰੂਣ ਹੱਤਿਆ ਦੇ ਪ੍ਰਤੀ ਜਾਗਰੂਕ ਕੀਤਾ ਗਿਆ।
ਸਿਹਤ ਵਿਭਾਗ ਨੇ ਭਰੂਣ ਹੱਤਿਆ ਪ੍ਰਤੀ ਕੱਢੀ ਚੇਤਨਾ ਰੈਲੀ - latest jalandhar news
ਜਲੰਧਰ ਵਿਖੇ ਸਿਹਤ ਵਿਭਾਗ ਨੇ ਇੱਕ ਪ੍ਰੋਗਰਾਮ ਦੇ ਤਹਿਤ ਚੇਤਨਾ ਰੈਲੀ ਕੱਢੀ ਜਿਸ ਵਿੱਚ ਵਿਦਿਆਰਥਣਾਂ ਅਤੇ ਡਾਕਟਰਾਂ ਨੇ ਭਾਗ ਲਿਆ। ਇਸ ਰੈਲੀ ਵਿੱਚ ਲੋਕਾਂ ਨੂੰ ਭਰੂਣ ਹੱਤਿਆ ਦੇ ਪ੍ਰਤੀ ਜਾਗਰੂਕ ਕੀਤਾ ਗਿਆ।
ਫ਼ੋਟੋ
ਇਸ ਦੇ ਨਾਲ ਹੀ ਸਿਹਤ ਅਫ਼ਸਰ ਨੇ ਕਿਹਾ ਕਿ ਹਾਲੇ ਵੀ ਮੁੰਡੇ ਕੁੜੀਆਂ ਵਿੱਚ ਅੰਤਰ ਸਮਝਿਆ ਜਾਂਦਾ ਹੈ। ਇਸ ਨੂੰ ਦੂਰ ਕਰਨ ਲਈ ਡਾਕਟਰਾਂ ਅਤੇ ਟੈਕਨੀਸ਼ੀਅਨ ਦੀ ਮਦਦ ਨਾਲ ਇੱਕ ਚੇਤਨਾ ਰੈਲੀ ਕੱਢੀ ਜਾ ਰਹੀ ਹੈ ਤਾਂ ਕਿ ਲੋਕ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਸਮਾਨਤਾ ਦੇ ਤੌਰ 'ਤੇ ਅਪਣਾਉਣ ਅਤੇ ਭਰੂਣ ਹੱਤਿਆ ਦੇ ਪਾਪ ਤੋਂ ਬਚਣ।