ਪੰਜਾਬ

punjab

ETV Bharat / state

ਸਮਾਜ ਸੇਵੀ ਵੱਲੋਂ 125 ਲੋੜਵੰਦ ਕੁੜੀਆਂ ਦੀ ਭਰੀ ਫੀਸ

ਸਮਾਜ ਸੇਵੀ ਮਨਦੀਪ ਸਿੰਘ ਗੋਰਾ ਨੇ ਕੁੜੀਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲ ’ਚ ਕੁੜੀਆਂ ਲਈ ਕਮਰੇ ਦਾ ਨੀਂਹ ਪੱਥਰ ਰੱਖਿਆ।ਇਸ ਦੌਰਾਨ ਉਨ੍ਹਾਂ ਗਰੀਬ ਬੱਚੀਆਂ ਦੀ ਸਕੂਲ ਦੀ ਫੀਸ ਵੀ ਭਰੀ। ਤਾਂ ਜੋ ਉਨ੍ਹਾਂ ਦੀ ਪੜ੍ਹਾਈ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਮਨਦੀਪ ਸਿੰਘ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਿੰਸੀਪਲ ਵੱਲੋਂ ਸ਼ਲਾਘਾ ਕੀਤੀ ਗਈ ਹੈ।

ਤਸਵੀਰ
ਤਸਵੀਰ

By

Published : Feb 23, 2021, 5:59 PM IST

ਜਲੰਧਰ: ਕਸਬਾ ਫਿਲੌਰ ਵਿਖੇ ਉੱਘੇ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਨੇ ਕੁੜੀਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲ ’ਚ ਕੁੜੀਆਂ ਲਈ ਕਮਰੇ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਹੀ ਨਹੀਂ ਮਨਦੀਪ ਸਿੰਘ ਗੋਰਾ ਨੇ ਗਰੀਬ ਪਰਿਵਾਰਾਂ ਦੀਆਂ 125 ਬੱਚੀਆਂ ਜਿਨ੍ਹਾਂ ਦੀ ਪੜ੍ਹਾਈ ਫੀਸ ਕਾਰਨ ਰੁਕੀ ਹੋਈ ਸੀ ਉਨ੍ਹਾਂ ਦੀ ਫੀਸ ਵੀ ਭਰੀ। ਦੱਸ ਦਈਏ ਕਿ ਇਨ੍ਹਾਂ ਬੱਚੀਆਂ ਦੀ ਫੀਸ ਇੱਕ ਲੱਖ ਦੇ ਕਰੀਬ ਸੀ, ਜਿਸਦਾ ਚੈੱਕ ਕੱਟ ਕੇ ਸਕੂਲ ਦੀ ਪ੍ਰਿੰਸੀਪਲ ਨੂੰ ਦੇ ਦਿੱਤਾ। ਤਾਂ ਜੋ ਇਨ੍ਹਾਂ ਬੱਚੀਆਂ ਦੀ ਪੜ੍ਹਾਈ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ।

ਮਨਦੀਪ ਨੇ ਵੱਡਾ ਹਾਲ ਖਾਣ ਲਈ ਬਣਾਉਣ ਲਈ ਵੀ ਕੀਤਾ ਐਲਾਨ

ਸਮਾਜ ਸੇਵੀ ਵੱਲੋਂ 125 ਲੋੜਵੰਦ ਕੁੜੀਆਂ ਦੀ ਭਰੀ ਫੀਸ

ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੇਕਰ ਇਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਮਦਦ ਦੀ ਲੋੜ ਹੋਈ ਤਾਂ ਉਹ ਹਰ ਚੀਜ਼ ਲਈ ਹਰ ਸਮੇਂ ਹਾਜਿਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਚ ਬੱਚਿਆ ਦੇ ਲਈ ਖਾਣ ਲਈ ਹਾਲ ਨਹੀਂ ਹੈ ਜਿਸ ਨੂੰ ਆਉਣ ਵਾਲੇ ਸਮੇਂ 'ਚ ਜਲਦ ਤੋਂ ਜਲਦ ਬਣਾ ਦਿੱਤਾ ਜਾਵੇਗਾ।

ਇਹ ਵੀ ਪੜੋ: ਪਠਾਨਕੋਟ ਵਿਖੇ ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕ ਚੌਕਸ

ਸਕੂਲ ਦੀ ਪ੍ਰਿੰਸੀਪਲ ਨੇ ਕੀਤਾ ਮਨਦੀਪ ਸਿੰਘ ਦਾ ਧੰਨਵਾਦ

ਸਕੂਲ ਦੀ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਨੇ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਰਗੇ ਸਮਾਜ ਸੇਵੀ ਦੇ ਕਾਰਨ ਹੀ ਗਰੀਬ ਪਰਿਵਾਰਾਂ ਦੇ ਬੱਚੇ ਆਪਣੀ ਪੜ੍ਹਾਈ ਕਰ ਰਹੇ ਹਨ ਅਤੇ ਅੱਗੇ ਵਧ ਰਹੇ ਹਨ। ਉਨ੍ਹਾਂ ਵੱਲੋਂ ਸਕੂਲ ਲਈ ਜੋ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।

ABOUT THE AUTHOR

...view details