ਜਲੰਧਰ: ਕਸਬਾ ਗੁਰਾਇਆ ਵਿਖੇ ਫੈੱਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਨੇ ਇੱਕ ਅਹਿਮ ਮੀਟਿੰਗ ਰੱਖੀ। ਇਸ ਮੀਟਿੰਗ ਵਿੱਚ ਮੁੱਖ ਤੌਰ 'ਤੇ ਪੰਜਾਬ ਪ੍ਰਧਾਨ ਵਿਜੈ ਕਾਂਡਲਾ ਅਤੇ ਵਾਈਸ ਪ੍ਰਧਾਨ ਅਮਰਜੀਤ ਸਿੰਘ ਬਰਾੜ ਤੇ ਜ਼ਿਲ੍ਹਾ ਪ੍ਰਧਾਨ ਕਪਿਲ ਅਗਰਵਾਲ ਮੁੱਖ ਤੌਰ 'ਤੇ ਪੁੱਜੇ। ਇਸ ਮੀਟਿੰਗ ਵਿੱਚ ਮੁੱਖ ਤੌਰ 'ਤੇ ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੀ। ਇਸ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਲਈ ਵੱਖ-ਵੱਖ ਆੜ੍ਹਤੀਆਂ ਦੇ ਨਾਲ ਗੱਲਬਾਤ ਕੀਤੀ ਗਈ।
ਜਲੰਧਰ 'ਚ ਫੈੱਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਨੇ ਕੀਤੀ ਮੀਟਿੰਗ - Federation of Arhats Association
ਜਲੰਧਰ ਦੇ ਕਸਬਾ ਗੁਰਾਇਆ ਵਿਖੇ ਫੈੱਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਨੇ ਇੱਕ ਅਹਿਮ ਮੀਟਿੰਗ 'ਚ ਕਿਸਾਨ ਦੇ ਨਾਲ ਖੜ੍ਹਾ ਲਈ ਕਿਹਾ ਤੇ ਉਨ੍ਹਾਂ ਕਿਹਾ ਕਿ ਹਪ ਇੱਕ ਆੜ੍ਹਤੀ ਇਸ ਬਿੱਲਾਂ ਦਾ ਵਿਰੋਧ ਵੀ ਕਰ ਰਹੇ ਹਨ।

ਜਲੰਧਰ 'ਚ ਫੈੱਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਨੇ ਕੀਤੀ ਮੀਟਿੰਗ
ਜਲੰਧਰ 'ਚ ਫੈੱਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਨੇ ਕੀਤੀ ਮੀਟਿੰਗ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜੋ ਵੀ ਆੜ੍ਹਤੀਆਂ ਨੂੰ ਆਈਆਂ ਮੁਸ਼ਕਲਾਂ ਨੇ ਉਸਦੇ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਜਿਹੜੀਆਂ ਵੀ ਮੁਸ਼ਕਲਾਂ ਹਨ, ਉਨ੍ਹਾਂ ਨੂੰ ਵੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਆੜਤੀ ਕਿਸਾਨ ਦੇ ਨਾਲ ਖੜ੍ਹਾ ਹੈ ਅਤੇ ਕਿਸਾਨੀ ਸੰਘਰਸ਼ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ।