ਜਲੰਧਰ: ਕਸਬਾ ਫਿਲੌਰ ਦੇ 40 ਸਾਲਾ ਵਿਅਕਤੀ ਸੋਮਨਾਥ ਉਰਫ ਬਿੱਟੂ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਖੁਦਕੁਸ਼ੀ ਦਾ ਕਾਰਨ ਉਸ ਦੇ ਘਰ 'ਚ ਹੋਈ ਚੌਥੀ ਕੁੜੀ ਦੱਸੀ ਜਾ ਰਹੀ ਹੈ। ਸੋਮਨਾਥ ਦੇ ਚਾਚਾ ਜਸਵੀਰ ਨੇ ਦੱਸਿਆ ਹੈ ਕਿ ਸੋਮਨਾਥ ਦੇ ਘਰ ਪਹਿਲਾਂ ਤੋਂ ਹੀ 3 ਕੁੜੀਆਂ ਸੀ ਅਤੇ ਜਦੋਂ ਤੋਂ ਚੌਥੀ ਕੁੜੀ ਹੋਈ ਤਾਂ ਉਹ ਉਸ ਦਿਨ ਤੋਂ ਹੀ ਸੋਮਨਾਥ ਡਿਪ੍ਰੈਸ਼ਨ ਵਿੱਚ ਸੀ।
ਚੌਥੀ ਕੁੜੀ ਹੋਣ 'ਤੇ ਪਿਓ ਨੇ ਕੀਤੀ ਖੁਦਕੁਸ਼ੀ - ਜਲੰਧਰ
ਜਲੰਧਰ ਦੇ ਕਸਬਾ ਫਿਲੌਰ ਦੇ 40 ਸਾਲਾ ਵਿਅਕਤੀ ਸੋਮਨਾਥ ਉਰਫ ਬਿੱਟੂ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਖੁਦਕੁਸ਼ੀ ਦਾ ਕਾਰਨ ਉਸ ਦੇ ਘਰ 'ਚ ਹੋਈ ਚੌਥੀ ਕੁੜੀ ਦੱਸੀ ਜਾ ਰਹੀ ਹੈ।
ਚੌਥੀ ਕੁੜੀ ਹੋਣ 'ਤੇ ਪਿਓ ਨੇ ਕੀਤੀ ਖੁਦਕੁਸ਼ੀ
ਉਨ੍ਹਾਂ ਦੱਸਿਆ ਕਿ ਸ਼ਰਾਬ ਪੀ ਕੇ ਆਪਣੀ ਘਰਵਾਲੀ ਨਾਲ ਕੁੱਟਮਾਰ ਕਰਦਾ ਸੀ। ਇਸ ਕਾਰਨ ਉਸ ਦੀ ਘਰਵਾਲੀ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਪੇਕੇ ਘਰ ਗਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਚਲਦਿਆਂ ਉਸ ਦੀ ਘਰਵਾਲੀ ਨੇ ਸੋਮਨਾਥ ਖਿਲਾਫ਼ ਸ਼ਿਕਾਇਤ ਵੀ ਦਰਜ਼ ਕਰਵਾਈ ਹੋਈ ਸੀ। ਪੁਲਿਸ ਮੁਲਾਜ਼ਮ ਉਸ ਦੀ ਘਾਰਵਾਲੀ ਦੀ ਸ਼ਿਕਾਇਤ ਦੇ ਚਲਦੇ ਉਸ ਦੇ ਘਰ ਗਏ ਤਾਂ ਵੇਖਿਆ ਕਿ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਇਸ ਸਬੰਧੀ ਏਐਸਆਈ ਧਰਮਿੰਦਰ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।