ਪੰਜਾਬ

punjab

ETV Bharat / state

ਗੰਨੇ ਦੀ ਬਕਾਇਆ ਰਕਮ ਨੂੰ ਲੈ ਕੇ ਕਿਸਾਨਾਂ ਨੇ ਲਾਇਆ ਧਰਨਾ - ਗੰਨੇ ਦੀ ਫ਼ਸਲ ਦੇ ਬਕਾਏ ਨੂੰ ਲੈ ਕੇ ਧਰਨਾ

ਜਲੰਧਰ ਦੇ ਭੋਗਪੁਰ ਵਿਖੇ ਸਥਿਤ ਚੀਨੀ ਮਿੱਲ ਮੂਹਰੇ ਕਿਸਾਨਾਂ ਨੇ ਆਪਣੀ ਗੰਨੇ ਦੀ ਫ਼ਸਲ ਦੇ ਬਕਾਏ ਨੂੰ ਲੈ ਕੇ ਧਰਨਾ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ।

farmers protests for payments balance of sugarcanes
ਗੰਨੇ ਦੀ ਬਕਾਇਆ ਰਕਮ ਨੂੰ ਲੈ ਕੇ ਕਿਸਾਨਾਂ ਨੇ ਲਾਇਆ ਧਰਨਾ

By

Published : Feb 25, 2020, 8:25 PM IST

ਜਲੰਧਰ : ਅੱਜ ਭੋਗਪੁਰ ਸ਼ੂਗਰ ਮਿੱਲ ਮੂਹਰੇ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਗੰਨੇ ਦੀ ਫ਼ਸਲ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਗੰਨੇ ਦੀ ਫ਼ਸਲ ਨਾ ਮੁਹੱਈਆ ਕਰਵਾਉਣ ਨੂੰ ਲੈ ਕੇ ਵੀ ਧਰਨਾ ਦਿੱਤਾ।

ਵੇਖੋ ਵੀਡੀਓ।

ਇਸ ਮੌਕੇ ਹਾਜ਼ਰ ਕਿਸਾਨਾਂ ਵਿੱਚੋਂ ਇੱਕ ਨੇ ਕਿਹਾ ਕਿ ਅੱਜ ਸਾਨੂੰ ਆਪਣੀ ਹੀ ਫ਼ਸਲ ਦੀ ਰਕਮ ਲੈਣ ਲਈ ਧਰਨਿਆਂ ਉੱਤੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਬਕਾਇਆ ਵਾਪਸ ਨਹੀਂ ਕਰੇਗੀ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ 'ਚ ਸਕੂਲੀ ਬੱਸ ਪਲਟੀ, 7 ਬੱਚੇ ਜ਼ਖ਼ਮੀ

ਕਿਸਾਨਾਂ ਦਾ ਕਹਿਣਾ ਹੈ ਕਿ ਇਕੱਲੀ ਭੋਗਪੁਰ ਸ਼ੂਗਰ ਮਿੱਲ ਤੋਂ ਸਾਲ 2018-19 ਦਾ 23 ਕਰੋੜ ਰੁਪਏ ਦਾ ਬਕਾਇਆ ਲੈਣਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਪਵਨ ਟੀਨੂੰ ਨੇ ਕਿਹਾ ਕਿ ਸੂਬੇ ਭਰ ਵਿੱਚ ਗੰਨਾ ਉਤਪਾਦ ਦੇ ਸਰਕਾਰ ਅਤੇ ਪ੍ਰਾਈਵੇਟ ਮਿਲਾਂ ਵੱਲੋਂ 300 ਕਰੋੜ ਦੀ ਰਕਮ ਬਕਾਇਆ ਰਹਿੰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੇ ਘਰ ਚਲਾਉਣ, ਹੋਰ ਖ਼ਰਚੇ ਕਰਨ ਵਿਚ ਮੁਸ਼ਕਿਲ ਆ ਰਹੀ ਹੈ।

ABOUT THE AUTHOR

...view details