ਪੰਜਾਬ

punjab

ETV Bharat / state

6 ਫਰਵਰੀ ਨੂੰ ਕੌਮੀ ਪੱਧਰ ਤੇ ਭਾਰਤ ਬੰਦ ਦੀ ਕਾਲ - ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ

ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸਖ਼ਤ ਰਣਨੀਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਤਸਵੀਰ
ਤਸਵੀਰ

By

Published : Feb 5, 2021, 2:27 PM IST

ਜਲੰਧਰ: ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸਖ਼ਤ ਰਣਨੀਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਕਿਸਾਨਾਂ ਵੱਲੋਂ ਛੱਬੀ ਜਨਵਰੀ ਨੂੰ ਦਿੱਲੀ ਵਿਖੇ ਹੋਈ ਹਿੰਸਕ ਘਟਨਾਵਾਂ ਦੇ ਵਿਰੋਧ ਵਿੱਚ ਛੇ ਫਰਵਰੀ ਨੂੰ ਚੱਕਾ ਜਾਮ ਦੀ ਘੋਸ਼ਣਾ ਕਰ ਦਿੱਤੀ ਗਈ ਹੈ।

ਸ਼ਹਿਰ ਦੇ ਪੀਏਪੀ ਚੌਂਕ, ਫਿਲੌਰ ਟੋਲ ਪਲਾਜ਼ਾ ਤੇ ਨਕੋਦਰ ਰਾਸ਼ਟਰੀ ਮਾਰਗ ’ਤੇ ਕੀਤਾ ਜਾਵੇਗਾ ਚੱਕਾ ਜਾਮ
ਨੌਜਵਾਨ ਕਿਸਾਨ ਆਗੂ ਅਮਰਜੋਤ ਸਿੰਘ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ 6 ਫਰਵਰੀ ਨੂੰ ਕੌਮੀ ਪੱਧਰ ’ਤੇ ਸੰਯੁਕਤ ਕਿਸਾਨ ਮੋਰਚਾ ਵਲੋਂ 26 ਜਨਵਰੀ ਨੂੰ ਦਿੱਲੀ ਵਿੱਖੇ ਹੋਈ ਹਿੰਸਕ ਘਟਨਾਵਾਂ, ਬੇਕਸੂਰ ਲੋਕਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜਲੰਧਰ ਦੇ ਪੀ ਏ ਪੀ ਚੌਂਕ, ਫਿਲੌਰ ਟੋਲ ਪਲਾਜ਼ਾ ਅਤੇ ਨਕੋਦਰ ਰਾਸ਼ਟਰੀ ਮਾਰਗ ਤੇ ਚੱਕਾ ਜਾਮ ਕੀਤਾ ਜਾਵੇਗਾ।

6 ਫਰਵਰੀ ਨੂੰ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ

ਆਮ ਲੋਕਾਂ ਨੂੰ ਵੀ ਭਾਰਤ ਬੰਦ ਦੌਰਾਨ ਪ੍ਰਦਰਸ਼ਨ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਇਸ ਮੌਕੇ ਅਮਰਜੋਤ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਇਹ ਖ਼ੇਤੀਬਾੜੀ ਦੇ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਉਦੋਂ ਤੱਕ ਇਸੇ ਤਰਾਂ ਸੰਘਰਸ ਹੋਰ ਤਿੱਖਾ ਹੁੰਦਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਉਹ ਵੀ ਇਸ ਭਾਰਤ ਬੰਦ ਮੌਕੇ ਕਿਸਾਨਾਂ ਦਾ ਸਹਿਯੋਗ ਦੇਣ ਅਤੇ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਆਪਣੀ ਆਵਾਜ਼ ਨੂੰ ਬੁਲੰਦ ਕਰਨ।

ABOUT THE AUTHOR

...view details