ਜਲੰਧਰ: ਸ਼ਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 24 ਤਾਰੀਖ ਨੂੰ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਅੰਬਾਲਾ ਦੇ ਮੋੜਾਂ ਮੰਡੀ ਵਿਖੇ ਇਕੱਠੇ ਹੋਣਗੇ ਅਜੇ ਉਨ੍ਹਾਂ ਵੱਲੋਂ ਰੇਲਵੇ ਟਰੈਕ ਨੂੰ ਰੋਕਿਆ ਜਾਵੇਗਾ।
24 ਤਾਰੀਖ ਨੂੰ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦਾ ਇਕੱਠ:ਪ੍ਰੈਸ ਕਾਨਫਰੰਸ ਦੌਰਾਨ ਗੁਰਮਾਨ ਸਿੰਘ ਚਡੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀ ਕੀਤਾ। ਜਿਸ ਦੇ ਚੱਲਦੇ 24 ਤਰੀਕ ਨੂੰ ਪਹਿਲਾ ਤਾਂ ਪੰਜਾਬ ਅਤੇ ਹਰਿਆਣਾ ਦੇ ਸਾਰੇ ਕਿਸਾਨ ਉਸੇ ਥਾਂ ’ਤੇ ਇਕੱਠੇ ਹੋਣਗੇ ਜਿੱਥੋਂ ਅੱਜ ਤੋਂ ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰਨ ਲਈ ਹਰਿਆਣਾ ਦੇ ਅੰਬਾਲਾ ਵਿਖੇ ਬੈਰੀਅਰ ਤੋੜ ਦਿੱਲੀ ਵੱਲ ਕੂਚ ਕੀਤਾ ਸੀ। ਗੁਰਨਾਮ ਸਿੰਘ ਮੁਤਾਬਕ ਇਸ ਤੋਂ ਬਾਅਦ ਇਸੇ ਥਾਂ ਤੇ ਰੇਲਾਂ ਰੋਕੀਆਂ ਜਾਣਗੀਆਂ ਤਾਂ ਜੋ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ।
"ਕਿਸਾਨਾਂ ਕੋਲੋਂ ਖੋਹੀਆ ਜਾ ਰਹੀਆਂ ਉਨ੍ਹਾਂ ਦੀਆਂ ਜ਼ਮੀਨਾਂ": ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿਚ ਪੰਚਾਇਤੀ ਜ਼ਮੀਨਾਂ ਕਿਸਾਨਾਂ ਵੱਲੋਂ ਹੀ ਪੰਚਾਇਤਾਂ ਨੂੰ ਦਿੱਤੀਆ ਹੋਈਆਂ ਜ਼ਮੀਨਾਂ ਨੇ ਜੋ ਅੱਜ ਸਰਕਾਰ ਉਨ੍ਹਾਂ ਕੋਲੋਂ ਖੋਹ ਕੇ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਇਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਇਹ ਸਾਰੀਆਂ ਜ਼ਮੀਨਾਂ ਨੂੰ ਮਿਲਾ ਕੇ ਜਿੰਨਾ ਜ਼ਮੀਨ ਦਾ ਹਿੱਸਾ ਬਣਦਾ ਹੈ ਉਸ ਨੂੰ ਸਰਕਾਰ ਚਾਹੇ ਤਾਂ ਲੈਂਡ ਬੈਂਕ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੀ ਹੈ, ਪਰ ਸਰਕਾਰ ਇਸ ਤਰ੍ਹਾਂ ਨਾ ਕਰਦੇ ਹੋਏ ਸਿਰਫ਼ ਵੱਡੇ ਘਰਾਣਿਆਂ ਨੂੰ ਹੀ ਫਾਇਦਾ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਸ ਤਰ੍ਹਾਂ ਕੀਤਾ ਤਾਂ ਕਿਸਾਨੀ ਅਤੇ ਕਿਸਾਨਾਂ ਨੂੰ ਖ਼ਤਰਾ ਹੈ, ਜਿਸ ਲਈ ਪਹਿਲਾਂ ਹੀ ਕਿਸਾਨ ਲੜ ਰਹੇ ਹਨ।
"ਮਰ ਰਹੇ ਛੋਟੇ ਕਰਜ਼ੇ ਵਾਲੇ ਕਿਸਾਨ":ਕਿਸਾਨਾਂ ਦੀ ਕਰਜ਼ਾ ਮੁਆਫ਼ੀ ਵਾਲੀ ਗੱਲ ’ਤੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਉਪਰ ਜਿੰਨਾ ਕਰਜ਼ਾ ਹੈ ਉਸ ਤੋਂ ਦੁੱਗਣੇ ਤੋਂ ਜ਼ਿਆਦਾ ਕਰਜ਼ਾ ਕਾਰਪੋਰੇਟ ਘਰਾਣਿਆ ਉੱਪਰ ਹੈ, ਪਰ ਸਰਕਾਰ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕਰਦੇ ਹੋਏ ਉਨ੍ਹਾਂ ਨੂੰ ਮਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਰਟੀਆਈ ਪਈ ਗਈ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕਾਰਪੋਰੇਟ ਘਰਾਣਿਆਂ ਦੇ ਸਿਰ ਉੱਪਰ ਕਿੰਨਾ ਕਰਜ਼ਾ ਹੈ ਪਰ ਸਰਕਾਰ ਵੱਲੋਂ ਇਸ ਦਾ ਜਵਾਬ ਨਹੀਂ ਦਿੱਤਾ ਗਿਆ। ਇਸ ਗੱਲ ਤੋਂ ਸਾਫ ਹੈ ਕਿ ਸਰਕਾਰ ਕਿਸਾਨਾਂ ਨਾਲੋਂ ਜ਼ਿਆਦਾ ਵੱਡੇ ਘਰਾਣਿਆਂ ਦਾ ਪੱਖ ਲੈਂਦੀ ਹੈ। ਸਰਕਾਰ ਬੀਜ ਵੱਡੇ ਘਰਾਣਿਆਂ ਦੇ ਕਬਜੇ ਵਿਚ ਦੇਣਾ ਚੋਂਦੀ ਹੈ . ਜੇਕਰ ਏਦਾਂ ਹੋਇਆ ਤਾਂ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ।