ਜਲੰਧਰ :ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਧਰਨਾ ਲਾਗਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਗੰਨੇ ਦੀ ਬਕਾਇਆ ਰਾਸ਼ੀ ਤੇ ਗੰਨੇ ਦੀ ਫਸਲ ਦੇ ਰੇਟ ਨੂੰ 400 ਰੁਪਏ ਕਰਨ ਦੀ ਮੰਗ ਨੂੰ ਲੈ ਕੇ 20 ਅਗਸਤ ਨੂੰ ਜਲੰਧਰ ਦੇ ਧਨੋਵਾਲੀ ਫਾਟਕ ਨਜ਼ਦੀਕ ਕਿਸਾਨ ਧਰਨਾ ਲਗਾ ਕੇ ਨੈਸ਼ਨਲ ਹਾਈਵੇ ਜਾਮ ਕਰਣਗੇ। ਜੇਕਰ ਫੇਰ ਵੀ ਸਰਕਾਰ ਨੇ ਮੰਨੀ ਤਾਂ ਰੇਲਵੇ ਟਰੈਕ ਵੀ ਕੀਤਾ ਬੰਦ ਜਾਏਗਾ।
ਕਿਸਾਨਾਂ ਦਾ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਜਿਥੇ ਕਿਸਾਨ ਦਿੱਲੀ ਦੇ ਬਾਡਰਾਂ 'ਤੇ ਪੱਕੇ ਡੇਰੇ ਲੱਗਾ ਕੇ ਬੈਠੇ ਨੇ ਉਥੇ ਹੀ, ਹੁਣ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਨ ਤੇ ਫ਼ਸਲ ਦਾ 400 ਰੁਪਏ ਕਰਨ ਦੀ ਮੰਗ ਨੂੰ ਲੈਕੇ ਧਰਨਾ ਲਾਗਉਣ ਦੀ ਤਿਆਰੀ ਕਰ ਲਈ ਗਈ ਐ। 20 ਅਗਸਤ ਨੂੰ ਕਿਸਾਨ ਵੱਡੇ ਪੱਧਰ 'ਤੇ ਇਕੱਠ ਕਰਕੇ ਜਲੰਧਰ ਦੇ ਪਿੰਡ ਧਨੋਵਾਲੀ ਫਾਟਕ ਨਜ਼ਦੀਕ ਅੰਮ੍ਰਿਤਸਰ-ਦਿੱਲੀ ਹਾਈਵੇ ਨੂੰ ਜਾਮ ਕਰਨਗੇ।
ਕਿਸਾਨਾਂ ਨੇ ਸਾਫ਼ ਕਿਹਾ ਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਹੋਵੇਗਾ ਤੇ ਜਦੋਂ ਤੱਕ ਸਰਕਾਰ ਉਨਾਂ ਦੀ ਮੰਗ ਨੂੰ ਪੂਰਾ ਨਹੀਂ ਕਰੇਗੀ ਇਹ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਲੋੜ ਪੈਣ 'ਤੇ ਟ੍ਰੇਨਾਂ ਵੀ ਜਾਮ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ:ਰਿਜ਼ਬੀ ਦੀ ਕੱਟੜ ਜਥੇਬੰਦੀ ਨੇ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਉਥੇ ਹੀ ਕੇਂਦਰ ਸਰਕਾਰ ਦੇ ਪੈਟਰੋਲ-ਡੀਜ਼ਲ ਦੀ ਵਧਦੀਆਂ ਕੀਮਤਾਂ ਆ ਰਹੇ ਬਿਆਨ 'ਤੇ ਕਿਸਾਨ ਮਨਜੀਤ ਸਿੰਘ ਰਾਏ ਨੇ ਤਲਖੀ ਦਿਖਾਈ ਹੈ। ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਜਨਤਾ ਨਾਲ ਝੂਠ ਬੋਲ ਗੁਮਰਾਹ ਕਰ ਰਹੀ ਹੈ।