ਜਲੰਧਰ: ਪੰਜਾਬ ਵਿੱਚ ਹਰ ਸਾਲ ਜੂਨ ਦੇ ਮਹੀਨੇ ਵਿੱਚ ਕਿਸਾਨ ਝੋਨੇ ਦੀ ਫ਼ਸਲ ਲਗਾਉਂਦੇ ਹਨ। ਇਸ ਵਾਰ ਵੀ ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਨੇ ਝੋਨਾ ਖੇਤਾਂ ਵਿੱਚ ਲਗਾਉਣਾ ਹੈ ਪਰ ਇਸ ਵਾਰ ਕਿਸਾਨ ਕਾਫ਼ੀ ਚਿੰਤਿਤ ਨਜ਼ਰ ਆ ਰਹੇ ਹਨ। ਕੋਰੋਨਾ ਦੇ ਕਰਕੇ ਲੱਗੇ ਲੌਕਡਾਊਨ ਵਿੱਚ ਪੰਜਾਬ ਵਿੱਚ ਰਹਿ ਰਹੀ ਲੇਬਰ ਪਰਿਵਾਰਾਂ ਸਮੇਤ ਆਪਣੇ-ਆਪਣੇ ਪ੍ਰਦੇਸ਼ਾਂ ਨੂੰ ਵਾਪਸ ਜਾ ਰਹੀ ਹੈ ਤੇ ਕੁਝ ਚਲੀ ਗਈ ਹੈ। ਇਹੀ ਕਾਰਨ ਹੈ ਕਿ ਹੁਣ ਲੇਬਰ ਦੀ ਕਮੀ ਕਰਕੇ ਕਿਸਾਨਾਂ ਨੂੰ ਝੋਨਾ ਲਾਉਣ ਵਿੱਚ ਕਾਫ਼ੀ ਮੁਸ਼ਕਿਲ ਹੋ ਰਹੀ ਹੈ।
ਝੋਨਾ ਲਾਉਣ ਲਈ ਕਿਸਾਨਾਂ ਨੂੰ ਨਹੀਂ ਮਿਲ ਰਹੀ ਲੇਬਰ, ਹੋ ਰਹੀ ਮੁਸ਼ਕਿਲ - ਜਲੰਧਰ
ਜਲੰਧਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਲੇਬਰ ਨਹੀਂ ਮਿਲ ਰਹੀ ਅਤੇ ਜੇ ਮਿਲ ਵੀ ਰਹੀ ਹੈ ਤਾਂ ਉਹ ਦੁੱਗਣੀ ਕੀਮਤ ਮੰਗ ਰਹੀ ਹੈ। ਉਨ੍ਹਾਂ ਅਨੁਸਾਰ ਸਰਕਾਰ ਨਾ ਤੇ ਇਸ ਮਾਮਲੇ ਵਿੱਚ ਲੇਬਰ ਨੂੰ ਪੰਜਾਬ ਵਿੱਚ ਰੋਕ ਰਹੀ ਹੈ ਅਤੇ ਨਾ ਹੀ ਕਿਸਾਨਾਂ ਦੀ ਕੋਈ ਹੋਰ ਮਦਦ ਕੀਤੀ ਜਾ ਰਹੀ ਹੈ।
ਜਲੰਧਰ ਦੇ ਦੋ ਕਿਸਾਨ ਮੁਕੇਸ਼ ਚੰਦਰ ਅਤੇ ਰਾਜੇਸ਼ ਚੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਲੇਬਰ ਨਹੀਂ ਮਿਲ ਰਹੀ ਅਤੇ ਜੇ ਮਿਲ ਵੀ ਰਹੀ ਹੈ ਤਾਂ ਉਹ ਦੁੱਗਣੀ ਕੀਮਤ ਮੰਗ ਰਹੀ ਹੈ। ਉਨ੍ਹਾਂ ਅਨੁਸਾਰ ਸਰਕਾਰ ਨਾ ਤੇ ਇਸ ਮਾਮਲੇ ਵਿੱਚ ਲੇਬਰ ਨੂੰ ਪੰਜਾਬ ਵਿੱਚ ਰੋਕ ਰਹੀ ਹੈ ਅਤੇ ਨਾ ਹੀ ਕਿਸਾਨਾਂ ਦੀ ਕੋਈ ਹੋਰ ਮਦਦ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਝੋਨੇ ਦੀ ਫ਼ਸਲ ਲਾਉਣ ਦੀ ਜਗ੍ਹਾ ਬੀਜਣ ਦੇ ਸੁਝਾਅ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਇਸ ਨਵੀਂ ਤਕਨੀਕ ਨਾਲ ਝੋਨਾ ਨਹੀਂ ਲਗਾਉਣਾ ਚਾਹੁੰਦੇ ਕਿਉਂਕਿ ਇਸ ਨਾਲ ਝਾੜ ਕਾਫੀ ਘੱਟ ਜਾਂਦਾ ਹੈ। ਫਿਲਹਾਲ ਪੰਜਾਬ ਵਿੱਚ ਝੋਨੇ ਦੀ ਫ਼ਸਲ ਲਈ ਪਨੀਰੀ ਤਿਆਰ ਹੋ ਚੁੱਕੀ ਹੈ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਵਿੱਚ ਕਿਸਾਨ ਇਸ ਸਮੱਸਿਆ ਨਾਲ ਕਿੱਦਾਂ ਜੂਝਦੇ ਹਨ।