ਜਲੰਧਰ : ਸਾਰੀਆਂ ਸਿਆਸੀ ਪਾਰਟੀਆਂ 2022 ਦੀਆਂ ਵਿਧਾਨਸਭਾ ਦੀ ਤਿਆਰੀ 'ਚ ਜੁੱਟ ਗਈਆਂ ਨੇ। ਇਸੇ ਕਵਾਇਦ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸੂਬੇ ਭਰ 'ਚ ਮੀਟਿੰਗਾਂ ਕਰ ਰਹੇ ਨੇ। ਕੱਲ ਤੋਂ ਜਲੰਧਰ ਵਿਖੇ ਆਪਣੇ ਨੇਤਾਵਾਂ ਅਤੇ ਕਾਰਜਕਰਤਾਵਾਂ ਨਾਲ ਮੀਟਿੰਗਾਂ ਕਰ ਉਹ ਏਥੋਂ ਰਵਾਨਾ ਹੋ ਗਏ। ਜਾਂਦੇ ਜਾਂਦੇ ਕਾਂਗਰਸ 'ਚ ਚੱਲ ਰਹੇ ਘਮਸਾਨ ਨੂੰ ਲੈਕੇ ਅਸ਼ਵਨੀ ਸ਼ਰਮਾ ਨੇ ਕੈਪਟਨ ਅਤੇ ਨਵਜੋਤ ਸਿੱਧੂ 'ਤੇ ਤੰਜ ਕਸੇ ਹਨ।
ਉਨਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੋਂ ਤੰਗ ਆ ਚੁਕੇ ਨੇ ਤੇ ਆਉਣ ਵਾਲਿਆ ਚੋਣਾਂ ਚ ਲੋਕ ਕਾਂਗਰਸ ਨੂੰ ਚੁਕਤਾ ਕਰਨਾ ਚਾਉਂਦੇ ਨੇ। ਇਸਦੇ ਨਾਲ ਹੀ ਸਿੱਧੂ ਦੇ ਸਲਾਹਕਰਾਂ ਵੱਲੋਂ ਕਸ਼ਮੀਰ ਨੂੰ ਲੈਕੇ ਦਿੱਤੇ ਬਿਆਨ ਦੀ ਅਸ਼ਵਨੀ ਸ਼ਰਮਾ ਨੇ ਨਿੰਦਾ ਕੀਤੇ ਹੈ, ਉਨਾਂ ਕਿਹਾ ਕਿ ਦੋਨਾਂ ਸਲਾਹਕਾਰਾਂ ਖਿਲਾਫ ਐੱਫ.ਆਈ.ਆਰ. ਦਰਜ ਹੋਣੀ ਚਾਹੀਦੀ ਹੈ।