ਪੰਜਾਬ

punjab

By

Published : May 22, 2020, 12:16 PM IST

ETV Bharat / state

ਬਾਜ਼ਾਰਾਂ 'ਚ ਆਏ ਡਿਜ਼ਾਈਨਰ ਮਾਸਕ, ਲਗਾਈ ਜਾ ਸਕਦੀ ਹੈ ਆਪਣੀ ਤਸਵੀਰ..

ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਬਾਜ਼ਾਰਾਂ ਵਿੱਚ ਡਿਜ਼ਾਈਨਰ ਮਾਸਕ ਆ ਗਏ ਹਨ। ਫੈਸ਼ਨ ਦੇ ਤੌਰ 'ਤੇ ਤਿਆਰ ਕੀਤੇ ਗਏ ਸਪਾਈਡਰਮੈਨ ਵਾਲੇ ਮਾਸਕ, ਸਮਾਈਲੀ ਵਾਲੇ ਮਾਸਕ ਅਤੇ ਨਾਲ ਹੀ ਨਾਲ ਮੋਦੀ ਦੇ ਚਿਹਰੇ ਵਾਲੇ ਮਾਸਕ ਵੀ ਹੱਥੋਂ-ਹੱਥ ਵਿਕ ਰਹੇ ਹਨ।

fancy mask available in jalandhar market
ਬਾਜ਼ਾਰਾਂ 'ਚ ਆਏ ਡਿਜ਼ਾਈਨਰ ਮਾਸਕ, ਲਗਾਈ ਜਾ ਸਕਦੀ ਹੈ ਆਪਣੀ ਤਸਵੀਰ..

ਜਲੰਧਰ: ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਿੱਥੇ ਪੂਰਾ ਦੇਸ਼ ਲੜ ਰਿਹਾ ਹੈ ਉਥੇ ਹੀ ਆਮ ਲੋਕਾਂ ਵੱਲੋਂ ਵੀ ਸੁਰੱਖਿਅਤ ਰਹਿਣ ਲਈ ਮਾਸਕ, ਗਲਵਜ਼ ਅਤੇ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾਸਕ ਪਾਉਣਾ ਹੁਣ ਹਰ ਇੱਕ ਦੇ ਲਈ ਜ਼ਰੂਰੀ ਹੋ ਚੁੱਕਿਆ ਹੈ ਜਿਸ ਦੇ ਚੱਲਦਿਆਂ ਬਾਜ਼ਾਰਾਂ ਵਿੱਚ ਡਿਜ਼ਾਈਨਰ ਮਾਸਕ ਆ ਗਏ ਹਨ।

ਵੀਡੀਓ

ਇਸ ਦਾ ਪਹਿਲਾ ਕਾਰਨ ਇਹ ਵੀ ਹੈ ਕਿ ਡਿਜ਼ਾਈਨਰ ਮਾਸਕ ਲੋਕਾਂ ਨੂੰ ਪਸੰਦ ਆ ਰਹੇ ਹਨ ਅਤੇ ਉਨ੍ਹਾਂ ਨੂੰ ਪਾਉਣ ਲਈ ਲੋਕਾਂ ਦੇ ਮਨ ਵਿੱਚ ਲਾਲਚ ਵੀ ਵਧੇਗਾ ਅਤੇ ਇਸ ਨਾਲ ਬਿਮਾਰੀਆਂ ਤੋਂ ਵੀ ਬਚਾਅ ਰਹੇਗਾ। ਫੈਸ਼ਨ ਦੇ ਤੌਰ 'ਤੇ ਤਿਆਰ ਕੀਤੇ ਗਏ ਸਪਾਈਡਰਮੈਨ ਵਾਲੇ ਮਾਸਕ, ਸਮਾਈਲੀ ਵਾਲੇ ਮਾਸਕ ਅਤੇ ਨਾਲ ਹੀ ਨਾਲ ਮੋਦੀ ਦੇ ਚਿਹਰੇ ਵਾਲੇ ਮਾਸਕ ਵੀ ਹੱਥੋਂ-ਹੱਥ ਵਿਕ ਰਹੇ ਹਨ।

ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ ਕੋਰੋਨਾ ਰਿਕਵਰੀ ਰੇਟ ਹੋਈ 89 ਫੀਸਦੀ, 23 ਨਵੇਂ ਮਾਮਲੇ ਨਾਲ ਕੁੱਲ ਗਿਣਤੀ ਹੋਈ 2028

ਇਸ ਦੇ ਨਾਲ ਹੀ ਫੋਟੋ ਵਾਲੇ ਮਾਸਕ ਬਣਾਉਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਾਸਕ ਦੀ ਡਿਮਾਂਡ ਹੁਣ ਕਾਫੀ ਆ ਰਹੀ ਹੈ। ਰੋਜ਼ 100 ਦੇ ਕਰੀਬ ਮਾਸਕ ਬਣਾਏ ਜਾ ਰਹੇ ਹਨ। ਇਸ ਵਿੱਚ ਮੋਦੀ ਦੀ ਫੋਟੋ ਵਾਲੇ ਮਾਸਕ ਤੋਂ ਇਲਾਵਾ ਕਾਰਟੂਨ ਕਿਰਦਾਰ ਵਾਰੇ ਮਾਸਕ ਤੇ ਇਸ ਦੇ ਨਾਲ ਹੀ ਲੋਕ ਆਪਣੀ ਫੋਟੋ ਵੀ ਮਾਸਕ 'ਤੇ ਲਗਾ ਰਹੇ ਹਨ। ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਆਨਲਾਈਨ ਆਰਡਰ ਲੈ ਕੇ ਮਾਸਕ ਘਰਾਂ ਦੇ ਵਿੱਚ ਵੀ ਸਪਲਾਈ ਕਰ ਰਹੇ ਹਨ।

ABOUT THE AUTHOR

...view details