ਪੰਜਾਬ

punjab

ETV Bharat / state

corona news: ਮਸ਼ਹੂਰ ਪੰਜਾਬੀ ਗਾਇਕਾਂ ਨੇ ਲਗਵਾਈ ਕੋਰੋਨਾ ਵੈਕਸੀਨ - ਫ਼ਿਰੋਜ਼ ਖ਼ਾਨ

ਜਲੰਧਰ ਚ ਪੰਜਾਬੀ ਇੰਡਸਟਰੀ(Punjabi Industry) ਦੇ ਨਾਮੀ ਗਾਇਕਾਂ(Punjabi singers) ਦੇ ਵਲੋਂ ਕੋਰੋਨਾ ਵੈਕਸੀਨ(corona vaccine) ਦੀ ਦੂਜੀ ਡੋਜ਼ ਲਗਵਾਈ ਗਈ ਇਸ ਮੌਕੇ ਉਨ੍ਹਾਂ ਆਪਣੇ ਚਾਹੁੰਣ ਵਾਲਿਆਂ ਨੂੰ ਵੀ ਕੋਰੋਨਾ ਵੈਕਸੀਨ(corona vaccine) ਲਗਵਾਉਣ ਦੀ ਅਪੀਲ ਕੀਤੀ।

ਮਸ਼ਹੂਰ ਪੰਜਾਬੀ ਗਾਇਕਾਂ ਨੇ ਲਗਵਾਈ ਕੋਰੋਨਾ ਵੈਕਸੀਨ
ਮਸ਼ਹੂਰ ਪੰਜਾਬੀ ਗਾਇਕਾਂ ਨੇ ਲਗਵਾਈ ਕੋਰੋਨਾ ਵੈਕਸੀਨ

By

Published : Jun 4, 2021, 10:06 PM IST

ਜਲੰਧਰ:ਜਿੱਥੇ ਲਗਾਤਾਰ ਕੋਰੋਨਾ(corona) ਮਹਾਮਾਰੀ ਵੱਧਦੀ ਹੀ ਜਾ ਰਹੀ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ(corona vaccine) ਲਗਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਬੌਲੀਵੁੱਡ ਸਿਤਾਰਿਆਂ ਵੱਲੋਂ ਵੀ ਲੋਕਾਂ ਨੂੰ ਲਗਾਤਾਰ ਕੋਰੋਨਾ ਤੋਂ ਬਚਾਓ ਲਈ ਸਰਕਾਰ ਦੀਆਂ ਹਦਾਇਤਾਂ ਅਤੇ ਕੋਰੋਨਾ ਵੈਕਸੀਨੇਸ਼ਨ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਮਸ਼ਹੂਰ ਪੰਜਾਬੀ ਗਾਇਕਾਂ ਨੇ ਲਗਵਾਈ ਕੋਰੋਨਾ ਵੈਕਸੀਨ

ਇਸੇ ਲੜੀ ਦੇ ਤਹਿਤ ਅੱਜ ਜਲੰਧਰ ਵਿਖੇ ਪੰਜਾਬੀ ਮਸ਼ਹੂਰ ਕਲਾਕਾਰਾਂ(Punjabi singers) ਗੁਰਲੇਜ਼ ਅਖ਼ਤਰ, ਕੰਠ ਕਲੇਰ,ਫ਼ਿਰੋਜ਼ ਖ਼ਾਨ ਅਤੇ ਰਾਏ ਜੁਝਾਰ ਵੱਲੋਂ ਕੋਰੋਨਾ ਵੈਕਸੀਨ(corona vaccine) ਦੀ ਦੂਜੀ ਡੋਜ਼ ਲਗਵਾਈ। ਇਸ ਮੌਕੇ ਬੋਲਦੇ ਹੋਏ ਫ਼ਿਰੋਜ਼ ਖ਼ਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਰੋਨਾ ਵੈਕਸੀਨੇਸ਼ਨ ਦੀ ਦੂਜੀ ਡੋਜ਼ ਵੀ ਲੈ ਲਈ ਗਈ ਹੈ।ਇਸ ਮੌਕੇ ਪੰਜਾਬੀ ਗਾਇਕ ਕੰਠ ਕਲੇਰ, ਰਾਏ ਜੁਝਾਰ ਤੇ ਫਿਰੋਜ਼ ਖਾਨ ਨੇ ਕਿਹਾ ਕਿ ਉਹ ਸਾਰਿਆਂ ਨੂੰ ਬੇਨਤੀ ਕਰਦੇ ਹਨ ਕਿ ਜਿਨ੍ਹਾਂ ਨੇ ਵੀ ਹਾਲੇ ਤੱਕ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਵੀ ਨਹੀਂ ਲਈ ਉਹ ਜਲਦ ਹੀ ਕੋਰੋਨਾ ਵੈਕਸੀਨੇਸ਼ਨ ਦੀ ਪਹਿਲਾਂ ਡੋਜ਼ ਲਗਵਾ ਲੈਣ ਅਤੇ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਵੱਖ ਵੱਖ ਸਥਾਨਾਂ ਤੇ ਕੋਰੋਨਾ ਮਹਾਮਾਰੀ ਦੇ ਬਚਾਓ ਲਈ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਕੋਵਿਡ ਸੈਂਟਰ ਬਣਾ ਕੇ ਟੀਕਾਕਰਨ ਮੁਹਿੰਮ ਵੀ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਲਈ ਹਰ ਇਕ ਨੂੰ ਅੱਗੇ ਆ ਕੇ ਕੋਰੋਨਾ ਵੈਕਸੀਨੇਸ਼ਨ ਦਾ ਟੀਕਾ ਲਗਵਾਉਣਾ ਬੇਹੱਦ ਲਾਜ਼ਮੀ ਹੈ ਤੇ ਇਸ ਦੌਰਾਨ ਕਿਹਾ ਕਿ ਉਹ ਇਹੀ ਬੇਨਤੀ ਕਰਦੇ ਹਨ ਕਿ ਬਿਨਾਂ ਡਰੇ ਅੱਗੇ ਆ ਕੇ ਕੋਵਿਡ ਵੈਕਸੀਨੇਸ਼ਨ ਦਾ ਟੀਕਾ ਲਗਵਾਓ ।

ਇਹ ਵੀ ਪੜ੍ਹੋ:Punjab Vaccination Order: ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਵਾਪਸ ਮੰਗੀ ਕੋਰੋਨਾ ਵੈਕਸੀਨ

ABOUT THE AUTHOR

...view details