ਪੰਜਾਬ

punjab

ETV Bharat / state

ਨੌਜਵਾਨ ਫਿਲਮ ਨਿਰਦੇਸ਼ਕ ਸੁੱਖੀ ਨੇ ਜਲੰਧਰ ਦੇ ਨਿੱਜੀ ਹਸਪਤਾਲ 'ਚ ਤੋੜਿਆ ਦਮ, ਸੜਕ ਹਾਦਸੇ 'ਚ ਹੋਏ ਸੀ ਜ਼ਖ਼ਮੀ - actor sukdeep sukhi passes away

ਕਈ ਪੰਜਾਬੀ ਫਿਲਮਾਂ ਨੂੰ ਨਿਰਦੇਸ਼ਨ ਕਰਨ ਵਾਲਾ ਨੌਜਵਾਨ ਫਿਲਮ ਨਿਰਦੇਸ਼ਕ ਸੁਕਦੀਪ ਸੁੱਖੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਦਸ ਦਈਏ ਕਿ ਬੀਤੇ ਦਿਨ ਸੁੱਖੀ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ 'ਚ ਉਹ ਗੰਭੀਰ ਜ਼ਖ਼ਮੀ ਹੋਇਆ ਸੀ।

famous punjabi film director
famous punjabi film director

By

Published : Nov 24, 2022, 10:33 PM IST

ਜਲੰਧਰ:ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰ ਤੋਂ ਨਿਰਦੇਸ਼ਕ ਤੱਕ ਦੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਫ਼ਿਲਮ ਨਿਰਦੇਸ਼ਕ ਅਤੇ ਰੇਡੀਓ ਜੌਕੀ ਸੁਖਦੀਪ ਸਿੰਘ ਉਰਫ਼ ਸੁੱਖੀ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਦਿਨੀਂ ਜਲੰਧਰ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਨੂੰ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਬੇਹੋਸ਼ ਹੋਏ ਸੁਖਦੀਪ ਸਿੰਘ ਸੁੱਖੀ ਨੂੰ ਹੋਸ਼ ਨਹੀਂ ਆਇਆ। ਜਿਥੇ ਉਨ੍ਹਾਂ ਨੇ ਅੱਜ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਰੇਡੀਓ ਜੌਕੀ ਦੇ ਨਾਲ ਫਿਲਮਾਂ 'ਚ ਅਜਮਾਈ ਕਿਸਮਤ: ਸੁਖਦੀਪ ਸਿੰਘ ਉਰਫ ਸੁੱਖੀ ਕਾਲਜ ਦੇ ਦਿਨਾਂ ਤੋਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ। ਉਸ ਨੇ ਕਾਲਜ ਦੇ ਸਮੇਂ ਤੋਂ ਹੀ ਸਟੇਜ ਪੇਸ਼ਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸੁੱਖੀ ਨੂੰ ਕਾਲਜ ਵਿੱਚ ਕਿਸੇ ਵੀ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਕਰਨ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਸੀ। ਕਾਲਜ ਤੋਂ ਬਾਅਦ ਸੁੱਖੀ ਨੇ ਰੇਡੀਓ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਰੇਡੀਓ ਜੌਕੀ ਵਜੋਂ ਚੰਗਾ ਨਾਮ ਕਮਾਉਣ ਤੋਂ ਬਾਅਦ ਸੁੱਖੀ ਦੇ ਅੰਦਰੋਂ ਅਦਾਕਾਰੀ ਦਾ ਕੀੜਾ ਨਹੀਂ ਗਿਆ। ਉਸਨੇ ਇੱਕ ਰੇਡੀਓ ਜੌਕੀ ਦੇ ਨਾਲ-ਨਾਲ ਫਿਲਮਾਂ ਵਿੱਚ ਐਕਸ਼ਨ ਅਤੇ ਨਿਰਦੇਸ਼ਨ ਵਿੱਚ ਕੰਮ ਕੀਤਾ।

ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ 'ਚ ਕੀਤਾ ਨਿਰਦੇਸ਼ਨ :ਸੁਖਦੀਪ ਸਿੰਘ ਸੁੱਖੀ ਨੇ ਸਾਲ 2018 ਵਿੱਚ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ। ਉਸਨੇ 2018 ਵਿੱਚ ਪਹਿਲੀ ਪੰਜਾਬੀ ਫਿਲਮ 'ਇਸ਼ਕ ਨਾ ਹੋਵੇ ਰੱਬਾ' ਦਾ ਨਿਰਦੇਸ਼ਨ ਕੀਤਾ। ਇਸ ਤੋਂ ਬਾਅਦ, 2020 ਵਿੱਚ ਉਸਨੇ ਬੀਕਾਨੇਰੀ ਫੇਮ ਫਿਲਮ ਵਿੱਚ ਇੱਕ ਨਿਰਦੇਸ਼ਕ ਵਜੋਂ ਆਪਣੀ ਭੂਮਿਕਾ ਨਿਭਾਈ ਅਤੇ ਸਾਲ 2020 ਵਿੱਚ ਹੀ, ਨੋ..ਨੋ..ਨੋ. ਫਿਲਮਾਂ ਤੋਂ ਇਲਾਵਾ ਸੁੱਖੀ ਨੇ ਕਈ ਮਿਊਜ਼ਿਕ ਵੀਡੀਓਜ਼ ਅਤੇ ਐਲਬਮਾਂ ਦਾ ਨਿਰਦੇਸ਼ਨ ਵੀ ਕੀਤਾ। ਦੱਸ ਦਈਏ ਕਿ 23 ਨਵੰਬਰ ਦੀ ਰਾਤ ਨੂੰ ਜਲੰਧਰ 'ਚ ਹੋਏ ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਜਲੰਧਰ ਰਾਮਾਂ ਮੰਡੀ ਦੇ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:ਕਾਨੂੰਨ ਵਿਵਸਥਾ ਉੱਤੇ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਕਿਹਾ ਸੂਬੇ ਵਿੱਚ ਫਿਰਕੂਵਾਦ ਕੀਤਾ ਜਾ ਰਿਹਾ ਪੈਦਾ

ਪਹਿਲਾਂ ਮਾਪੇ ਗਏ, ਹੁਣ ਸੁੱਖੀ ਵੀ ਗਿਆ :ਫ਼ਿਲਮ ਨਿਰਦੇਸ਼ਕ ਸੁਖਦੀਪ ਸਿੰਘ ਦੇ ਕਰੀਬੀ ਦੋਸਤਾਂ ਨੇ ਦੱਸਿਆ ਕਿ ਸੁੱਖੀ ਨੇ ਛੋਟੀ ਉਮਰ ਵਿੱਚ ਹੀ ਕਈ ਉਪਲਬਧੀਆਂ ਹਾਸਲ ਕੀਤੀਆਂ ਸਨ। ਉਹ ਕਲਾ ਦਾ ਧਨੀ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਇਸ ਕਾਰਨ ਉਹ ਬਹੁਤ ਦੁਖੀ ਵੀ ਸੀ। ਉਹ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ। ਦੋਵਾਂ ਦੇ ਇਕ ਤੋਂ ਬਾਅਦ ਇਕ ਮਰਨ ਤੋਂ ਬਾਅਦ ਉਹ ਟੁੱਟ ਗਿਆ ਸੀ ਪਰ ਹੁਣ ਸੁਖਦੀਪ ਖੁਦ ਵੀ ਉਨ੍ਹਾਂ ਕੋਲ ਚਲਾ ਗਿਆ। ਦੱਸ ਦਈਏ ਕਿ ਪਹਿਲਾਂ ਸਤੰਬਰ ਮਹੀਨੇ 'ਚ ਉਸ ਦੀ ਮਾਤਾ ਬਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਸੀ, ਉਸ ਤੋਂ ਬਾਅਦ ਅਕਤੂਬਰ ਮਹੀਨੇ 'ਚ ਪਿਤਾ ਬ੍ਰਿਜਪਾਲ ਸਿੰਘ ਦਾ ਦਿਹਾਂਤ ਹੋ ਗਿਆ ਸੀ।

ABOUT THE AUTHOR

...view details