ਪੰਜਾਬ

punjab

ETV Bharat / state

ਪਾਰਿਵਾਰਕ ਝਗੜਾ ਸੁਲਝਾਉਣ ਗਏ ਸਿੱਖ ਨਾਲ ਕੀਤੀ ਕੁੱਟਮਾਰ

ਜਲੰਧਰ ਦੇ ਤੂਰ ਇਨਕਲੇਵ ਵਿਖੇ ਆਪਣੇ ਭਰਾ ਅਤੇ ਭਰਜਾਈ ਦੇ ਝਗੜੇ ਨੂੰ ਸੁਲਝਾਉਣ ਗਏ ਸੁਰਿੰਦਰ ਪਾਲ ਸਿੰਘ ਦੀ ਪੱਗੜੀ ਉਛਾਲਣ ਤੋਂ ਬਾਅਦ ਉਸ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸੁਰਿੰਦਰ ਪਾਲ ਨੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਅਤੇ ਹੋਰ ਜਥੇਬੰਦੀਆਂ ਇਕੱਠੇ ਹੋ ਕੇ ਥਾਣਾ ਪਹੁੰਚੇ ਅਤੇ ਉਨ੍ਹਾਂ ਨੇ ਏਸੀਪੀ ਸੁਖਜਿੰਦਰ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਕਿ ਵਿਰੋਧੀ ਧਿਰ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ

Family quarrels jalandhar
ਪਾਰਿਵਾਰਕ ਝਗੜਾ ਸੁਲਝਾਉਣ ਗਏ ਸਿੱਖ ਨਾਲ ਕੀਤੀ ਕੁੱਟਮਾਰ

By

Published : Aug 23, 2020, 4:27 AM IST

ਜਲੰਧਰ: ਤੂਰ ਇਨਕਲੇਵ ਵਿਖੇ ਆਪਣੇ ਭਰਾ ਅਤੇ ਭਰਜਾਈ ਦੇ ਝਗੜੇ ਨੂੰ ਸੁਲਝਾਉਣ ਗਏ ਸੁਰਿੰਦਰ ਪਾਲ ਸਿੰਘ ਦੀ ਪੱਗੜੀ ਉਛਾਲਣ ਤੋਂ ਬਾਅਦ ਉਸ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸੁਰਿੰਦਰ ਪਾਲ ਨੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਅਤੇ ਹੋਰ ਜਥੇਬੰਦੀਆਂ ਇਕੱਠੇ ਹੋ ਕੇ ਥਾਣੇ ਪਹੁੰਚੇ ਅਤੇ ਉਨ੍ਹਾਂ ਨੇ ਏਸੀਪੀ ਸੁਖਜਿੰਦਰ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਤੇ ਏਸੀਪੀ ਨੇ ਵਿਸ਼ਵਾਸ ਦਿੱਤਾ ਕਿ ਵਿਰੋਧੀ ਧਿਰ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ।

Family quarrels jalandhar

ਸੁਰਿੰਦਰ ਪਾਲ ਸਿੰਘ ਦੇ ਭਰਾ ਦਵਿੰਦਰ ਪਾਲ ਸਿੰਘ ਦੀ ਇੱਕ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਦਵਿੰਦਰ ਪਾਲ ਦਾ ਆਪਣੀ ਪਤਨੀ ਪੂਨਮ ਨਾਲ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਸੁਲਝਾਉਣ ਲਈ ਸੁਰਿੰਦਰਪਾਲ ਸਿੰਘ ਆਪਣੀ ਪਤਨੀ ਦਲਜੀਤ ਕੌਰ ਅਤੇ ਮਾਂ ਕੁਲਦੀਪ ਕੌਰ ਨੂੰ ਲੈ ਕੇ ਆਪਣੀ ਚਾਚੀ ਦੇ ਘਰ ਤੂਰ ਇਨਕਲੇਵ ਜਾ ਕੇ ਸਮਝੌਤਾ ਕਰਵਾਉਣ ਗਿਆ। ਇਸ ਦੌਰਾਨ ਪੂਨਮ ਦੀਆਂ ਦੋ ਭੈਣਾਂ ਨੀਲਮ ਅਤੇ ਹੀਨਾ ਭਰਾ ਨੀਰਜ ਆਪਣੀ ਮਾਂ ਅਤੇ ਹੋਰ ਅਣਪਛਾਤੇ ਦੋ ਤਿੰਨ ਲੜਕਿਆਂ ਦੇ ਨਾਲ ਸੁਰਿੰਦਰ ਦੀ ਚਾਚੀ ਦੇ ਘਰ ਪੁੱਜੇ। ਜਦੋਂ ਗੱਲਬਾਤ ਸ਼ੁਰੂ ਹੀ ਹੋਈ ਸੀ ਕਿ ਦੋ ਮਿੰਟ ਵਿੱਚ ਹੀ ਪੂਨਮ ਦਾ ਪਰਿਵਾਰ ਅੱਗ ਬਬੂਲਾ ਹੋ ਗਿਆ।

ਸੁਰਿੰਦਰ ਦੇ ਦੱਸਿਆ ਕੇ ਪੂਨਮ ਦੇ ਪਰਿਵਾਰ ਨੇ ਉਸ ਨਾਲ ਅਤੇ ਉਸ ਦੇ ਪਰਿਵਾਰ ਮੈਂਬਰਾਂ ਨਾਲ ਕੁੱਟਮਾਰ ਕੀਤੀ ਹੈ ਅਤੇ ਉਸ ਦੀ ਪੱਗ ਵੀ ਉਛਾਲੀ ਗਈ, ਜਿਸ ਨੂੰ ਲੈ ਕੇ ਸੁਰਿੰਦਰ ਵੱਲੋਂ ਥਾਣਾ ਵਿੱਚ ਇੱਕ ਸ਼ਿਕਾਇਤ ਦਿੱਤੀ ਗਈ ਪਰ ਉਸ 'ਤੇ ਕੋਈ ਕਾਰਵਾਈ ਨਾ ਹੋਈ, ਜਿਸ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਅਤੇ ਹੋਰ ਜਥੇਬੰਦੀਆਂ ਇਕੱਠੇ ਹੋ ਕੇ ਥਾਣਾ ਪਹੁੰਚੇ ਅਤੇ ਉਨ੍ਹਾਂ ਨੇ ਏਸੀਪੀ ਸੁਖਜਿੰਦਰ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਕਿ ਵਿਰੋਧੀ ਧਿਰ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ।

ABOUT THE AUTHOR

...view details