ਜਲੰਧਰ: ਜ਼ਮੀਨੀ ਵਿਵਾਦ 'ਤੇ ਕਬਜ਼ਾ ਕਰਨ ਦੀ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਜਿਹਾ ਹੀ ਮਾਮਲਾ ਜਲੰਧਰ ਦੇ ਨੈਸ਼ਨਲ ਹਾਈਵੇਅ ਇੱਕ ਦੇ ਨਾਲ ਲੱਗਦੇ ਇਲਾਕਾ ਲੰਮਾ ਪਿੰਡ ਵਿੱਚ 76 ਮਰਲੇ ਦੇ ਪਲਾਟ 'ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਮੀਨ ਦੇ ਮਾਲਿਕ ਅੰਕੁਸ਼ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2008- 2009 ਵਿੱਚ ਇਹ ਜ਼ਮੀਨ ਖਰੀਦੀ ਸੀ ਜਿਸ ਦੇ ਸਾਰੇ ਕਾਗ਼ਜ਼ਾਤ ਸਾਡੇ ਕੋਲ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਰਨਤਾਰਨ ਦੇ ਕੁਝ ਲੋਕ ਸਾਡੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਪਹਿਲਾਂ ਹੀ ਏਡੀਸੀਪੀ ਨਾਰਕੋਟਿਸ ਹਰਪ੍ਰੀਤ ਸਿੰਘ ਬੇਨੀਪਾਲ ਨੂੰ ਜਾਣਕਾਰੀ ਦੇ ਦਿੱਤੀ ਸੀ।
ਪਲਾਂਟ ਦੇ ਮਾਲਕ ਗੁਪਤਾ ਦਾ ਕਹਿਣਾ ਹੈ ਕਿ ਉਹ ਕਪੂਰਥਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਪਲਾਂਟ ਜਲੰਧਰ ਵਿੱਚ ਹੈ ਅਤੇ ਪਲਾਂਟ ਵਿੱਚ ਸਾਡੀਆਂ ਸ਼ੋਅਰੂਮ ਦੀ ਕਈ ਨਵੀਆਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ। ਘਰ ਅਤੇ ਪਲਾਟ ਵਿੱਚ ਦੂਰੀ ਹੋਣ ਦੇ ਕਾਰਨ ਸ਼ਰਾਰਤੀ ਤੱਤਾਂ ਵੱਲੋਂ ਪਲਾਟ 'ਤੇ ਨਜ਼ਰ ਰੱਖੀ ਗਈ ਸੀ ਅਤੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾ ਲਈ ਗਈ ਅਤੇ ਇਸ ਬਾਬਤ ਉਨ੍ਹਾਂ ਤੋਂ 70 ਲੱਖ ਦੀ ਮੰਗ ਕੀਤੀ ਗਈ ਹੈ। ਅੰਕੁਸ਼ ਗੁਪਤਾ ਦੇ ਅਨੁਸਾਰ ਉਨ੍ਹਾਂ ਨੇ ਸਾਰਾ ਮਾਮਲਾ ਪਹਿਲਾਂ ਹੀ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਸੀ।