ਜਲੰਧਰ:ਦੇਸ਼ ਵਿੱਚ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ।ਇਸ ਦੇ ਨਾਲ ਨਾਲ ਹੀ ਘਰਾਂ ਵਿੱਚ ਇਸਤੇਮਾਲ ਹੋਣ ਵਾਲਾ ਕੁਕਿੰਗ ਆਇਲ (Cooking oil) ਵੀ ਲੋਕਾ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।ਜੋ ਸਰ੍ਹੋਂ ਦੇ ਤੇਲ ਦੀ ਬੋਤਲ ਅੱਜ ਤੋਂ ਇਕ ਸਾਲ ਪਹਿਲਾ 100 ਰੁਪਏ ਦੀ ਸੀ ਅੱਜ ਉਹ 180 ਰੁਪਏ ਦੀ ਹੋ ਚੁੱਕੀ ਹੈ।ਜਿੱਥੇ ਪੰਜ ਲਿਟਰ ਦੀ ਇੱਕ ਬੋਤਲ 600 ਰੁਪਏ ਦੀ ਮਿਲਦੀ ਸੀ। ਉਹ ਹੁਣ 1100 ਰੁਪਏ ਦੀ ਮਿਲ ਰਹੀ ਹੈ।ਤੇਲ ਦੀਆਂ ਵਧੀਆਂ ਕੀਮਤਾਂ ਬਾਰੇ ਲਵਪ੍ਰੀਤ ਕੌਰ ਦਾ ਕਹਿਣਾ ਹੈ ਕਿ ਤੇਲ ਇਕ ਐਸੀ ਚੀਜ਼ ਹੈ ਜੋ ਹਰ ਤੜਕੇ ਵਿੱਚ ਪੈਣਾ ਲਾਜ਼ਮੀ ਹੈ ਅਤੇ ਇਸ ਦੀਆਂ ਮਹਿੰਗੀਆਂ ਕੀਮਤਾਂ ਕਿਚਨ ਦਾ ਬਜਟ ਨੂੰ ਖ਼ਰਾਬ ਕਰ ਰਹੀਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਕਿਚਨ (Kitchen)ਵਿਚ ਇਸਤੇਮਾਲ ਹੋਣ ਵਾਲੇ ਤੇਲ ਦੀਆਂ ਕੀਮਤਾਂ ਤੇ ਕੰਟਰੋਲ ਕੀਤਾ ਜਾਏ।
ਮਹਿੰਗੇ ਤੇਲ ਕਾਰਨ ਮਹਿੰਗਾ ਹੋਇਆ ਤੜਕਾ - ਫੂਡ ਇੰਡਸਟਰੀ
ਜਲੰਧਰ ਵਿਚ ਲੋਕ ਵਧਦੀ ਮਹਿੰਗਾਈ (Inflation) ਤੋਂ ਪਰੇਸ਼ਾਨ ਹਨ ਕਿਉਂਕਿ ਕੁਕਿੰਗ ਆਇਲ (Cooking oil) ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।ਸਰ੍ਹੋਂ ਦੇ ਤੇਲ ਇਕ ਲੀਟਰ 100 ਰੁਪਏ ਦਾ ਹੁੰਦਾ ਸੀ ਜੋ ਹੁਣ 180 ਰੁਪਏ ਦਾ ਹੋ ਗਿਆ ਹੈ।ਪਬਲਿਕ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਕੁੱਝ ਵਸਤਾਂ ਬਜਟ ਵਿਚੋਂ ਬਾਹਰ ਹੋ ਰਹੀਆਂ ਹਨ।
ਮਹਿੰਗੇ ਤੇਲ ਕਾਰਨ ਮਹਿੰਗਾ ਹੋਇਆ ਤੜਕਾ