ਪੰਜਾਬ

punjab

ETV Bharat / state

ਸ਼ਰਾਬ ਦਾ ਠੇਕਾ ਖੁਲ੍ਹਵਾਉਣ ਦੇ ਮਾਮਲੇ ਨੂੰ ਚੜ੍ਹੀ ਧਾਰਮਿਕ ਰੰਗਤ, ਸਿੱਖ ਹਿੰਦੂ ਜਥੇਬੰਦੀਆਂ ਭੜਕੀਆਂ - excise team

ਜਲੰਧਰ ਬਸਤੀਆਤ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਖੁਲ੍ਹਵਾਉਣ ਗਈ ਐਕਸਾਈਜ਼ ਦੀ ਟੀਮ ਉੱਪਰ ਇਲਾਕੇ ਦੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਐਕਸਾਈਜ਼ ਦੀ ਟੀਮ ਦੇ ਮੁਲਾਜ਼ਮਾ 'ਤੇ ਧਾਰਮਿਕ ਸਥਾਨਾਂ ਤੇ ਟਿੱਪਣੀ ਕਰਨ ਦੇ ਇਲਜਾਮ ਹਨ।

liquor shop in Jalandhar Basti
liquor shop in Jalandhar Basti

By

Published : Sep 9, 2022, 10:18 AM IST

Updated : Sep 9, 2022, 11:07 AM IST

ਜਲੰਧਰ: ਵੀਰਵਾਰ ਜਲੰਧਰ ਦੇ ਬਸਤੀਆਤ ਇਲਾਕੇ (liquor shop in Jalandhar Basti) ਵਿੱਚ ਸ਼ਰਾਬ ਦਾ ਠੇਕਾ ਖੁਲ੍ਹਵਾਉਣ ਗਈ ਐਕਸਾਈਜ਼ ਦੀ ਟੀਮ (Excise team) ਉੱਪਰ ਇਲਾਕੇ ਦੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਐਕਸਾਈਜ਼ ਮਹਿਕਮੇ ਦੀ ਟੀਮ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਵੀ ਕੀਤੀ ਗਈ। ਅੱਜ ਸ਼ਾਮ ਢਲਦੇ ਢਲਦੇ ਇਸ ਪੂਰੇ ਮਾਮਲੇ ਨੇ ਸ਼ਰਾਬ ਦੇ ਠੇਕੇ ਤੋਂ ਹਟ ਕੇ ਧਾਰਮਿਕ ਰੰਗਤ ਲੈ ਲਈ ਹੈ। ਇਸ ਪੂਰੇ ਮਾਮਲੇ ਵਿੱਚ ਅੱਜ ਹਿੰਦੂ ਅਤੇ ਸਿੱਖ ਸੰਗਠਨ ਕਾਫੀ ਗੁੱਸੇ ਵਿੱਚ ਨਜ਼ਰ ਆਏ।

liquor shop in Jalandhar Basti

ਵੀਰਾਵਰ ਠੇਕਾ ਖੁਲਵਾਉਣਗੇ ਐਕਸਾਈਜ਼ ਮਹਿਕਮੇ ਦੇ ਇਕ ਅਧਿਕਾਰੀ ਉੱਪਰ ਧਾਰਮਿਕ ਸਥਲ ਬਾਰੇ ਗ਼ਲਤ ਟਿੱਪਣੀਆਂ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਐਕਸਾਈਜ਼ ਦੇ ਇਸ ਅਧਿਕਾਰੀ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਏ।

ਵੀਰਵਾਰ ਪੁਲਿਸ ਨਾਲ ਇਕ ਮੀਟਿੰਗ ਦੌਰਾਨ ਹਿੰਦੂ ਅਤੇ ਸਿੱਖ ਸੰਗਠਨ ਦੇ ਨੇਤਾ ਅਤੇ ਕਾਰਜਕਰਤਾ ਮੌਜੂਦ ਰਹੇ।ਉਨ੍ਹਾਂ ਕਿਹਾ ਕਿ ਕੱਲ੍ਹ ਜਦੋਂ ਉਹ ਠੇਕਾ ਖੁਲ੍ਹਵਾਉਣ ਲਈ ਆਏ ਸੀ ਉਸ ਵੇਲੇ ਲੋਕਾਂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਗਿਆ ਅਤੇ ਐਕਸਾਈਜ਼ ਮਹਿਕਮੇ ਦੇ ਇਸ ਅਧਿਕਾਰੀ ਵੱਲੋਂ ਮੰਦਰਾਂ ਅਤੇ ਗੁਰਦੁਆਰਿਆਂ ਬਾਰੇ ਗਲਤ ਟਿੱਪਣੀ ਕੀਤੀ ਗਈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦ ਕਿਹਾ ਗਿਆ ਕਿ ਮੰਦਰਾਂ ਅਤੇ ਗੁਰੂਦੁਆਰਿਆਂ ਲਾਗੇ ਠੇਕੇ ਨਹੀਂ ਖੁੱਲ੍ਹ ਸਕਦੇ ਸਭ ਐਕਸਾਈਜ਼ ਮਹਿਕਮੇ ਦੇ ਅਧਿਕਾਰੀ ਨੇ ਇਨ੍ਹਾਂ ਧਾਰਮਿਕ ਸਥਲਾਂ ਬਾਰੇ ਗਲਤ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਐਕਸਾਈਜ਼ ਮਹਿਕਮੇ ਦਾ ਕੰਮ ਠੇਕੇ ਅਲਾਟ ਕਰਨਾ ਹੁੰਦਾ ਹੈ ਨਾ ਕਿ ਆਪ ਜਾ ਕੇ ਠੇਕੇ ਖੁੱਲ੍ਹਵਾਉਣਾ।

ਇਹ ਵੀ ਪੜ੍ਹੋ:-ਨਿਹੰਗ ਸਿੰਘਾਂ ਵੱਲੋਂ ਨੌਜਵਾਨ ਦਾ ਕਤਲ ਮਾਮਲਾ, ਨਵੀਂ ਸੀਸੀਟੀਵੀ ਨੇ ਕੀਤੇ ਕਈ ਵੱਡੇ ਖੁਲਾਸੇ

Last Updated : Sep 9, 2022, 11:07 AM IST

ABOUT THE AUTHOR

...view details