ਜਲੰਧਰ: ਭਾਰਤ-ਚੀਨ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ, ਜਿਸ ਤੋਂ ਬਾਅਦ ਭਾਰਤ 'ਚ ਚੀਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜਲੰਧਰ ਵਿੱਚ ਸਾਬਕਾ ਫ਼ੌਜੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਡੀਸੀ ਦਫ਼ਤਰ ਅੱਗੇ ਚੀਨ ਦੇ ਖ਼ਿਲਾਫ਼ ਧਰਨਾ ਲਗਾ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਦੇ ਏਡੀਸੀ ਜਸਬੀਰ ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਜਲੰਧਰ: ਚੀਨ ਖ਼ਿਲਾਫ਼ ਸਾਬਕਾ ਫ਼ੌਜੀਆਂ ਦਾ ਪ੍ਰਦਰਸ਼ਨ - ਸੇਵਾ ਮੁਕਤ ਕਰਨਲ ਬਲਬੀਰ ਸਿੰਘ
ਭਾਰਤ-ਚੀਨ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ, ਜਿਸ ਤੋਂ ਬਾਅਦ ਜਲੰਧਰ ਵਿੱਚ ਸਾਬਕਾ ਫ਼ੌਜੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਡੀਸੀ ਦਫ਼ਤਰ ਅੱਗੇ ਚੀਨ ਦੇ ਖ਼ਿਲਾਫ਼ ਧਰਨਾ ਲਗਾ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ।
ਇਸ ਮੌਕੇ ਸੇਵਾ ਮੁਕਤ ਕਰਨਲ ਬਲਬੀਰ ਸਿੰਘ ਨੇ ਮੀਡੀਆ ਨਾਲ ਗ਼ੱਲ ਕਰਦਿਆਂ ਕਿਹਾ ਕਿ ਚੀਨ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀਆਂ ਨਾਪਾਕ ਹਰਕਤਾਂ ਕਰਦਾ ਰਿਹਾ ਹੈ, ਜਿਸ ਕਰਕੇ ਭਾਰਤ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਖ਼ਿਲਾਫ਼ ਧਰਨਾ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੇ ਜਲੰਧਰ ਦੇ ਏਡੀਸੀ ਜਸਬੀਰ ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਹੈ, ਜਿਸ ਵਿੱਚ ਸਰਕਾਰ ਤੋਂ 4 ਮੰਗਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਚੀਨ ਦੇ ਸਮਾਨ ਦਾ ਪੂਰਨ ਤੌਰ 'ਤੇ ਬੰਦ ਕਰੇ ਅਤੇ ਇਸ ਦੇ ਨਾਲ ਹੀ ਚੀਨ ਦੇ ਬਣਾਏ ਹੋਏ ਮੋਬਾਇਲ ਐਪਲੀਕੇਸ਼ਨ ਨੂੰ ਵੀ ਬੰਦ ਕਰੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਚੀਨ ਖ਼ਿਲਾਫ਼ ਇੱਕ ਕੜੀ ਵਿਦੇਸ਼ ਨੀਤੀ ਬਣਾਏ ਤੇ ਇਸ ਦੇ ਨਾਲ ਹੀ ਬੋਰਡਰ 'ਤੇ ਤੈਨਾਤ ਫ਼ੌਜੀਆਂ ਨੂੰ ਖੁੱਲ੍ਹੀ ਛੂਟ ਦਿੱਤੀ ਜਾਵੇ, ਤਾਂ ਜੇ ਚੀਨ ਕੋਈ ਨਾਪਾਕ ਹਰਕਤ ਕਰਦਾ ਹੈ ਤਾਂ ਫੌਜੀ ਉਸ ਨੂੰ ਮੂੰਹ ਤੋੜ ਜਵਾਬ ਦੇ ਸਕਣ।