ਅੱਜ ਵੀ ਜੰਗ ਦੇ ਮੈਦਾਨ 'ਚ ਜਾਣ ਲਈ ਤਿਆਰ ਹਨ ਇਹ ਰਿਟਾਇਰਡ ਫ਼ੌਜੀ
ਜਲੰਧਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਹੀਦ ਹੋਏ 44 ਸੀਆਰਪੀਐਫ਼ ਦੇ ਜਵਾਨਾਂ ਕਾਰਨ ਗੁੱਸਾ ਅਜੇ ਵੀ ਦੇਸ਼ ਵਿੱਚ ਪੂਰੀ ਤਰਾਂ ਨਾਲ ਬਰਕਰਾਰ ਹੈ। ਜਿੱਥੇ ਦੇਸ਼ ਦੀਆਂ ਵੱਖ-ਵੱਖ ਅਲੱਗ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਜਲੰਧਰ ਵਿੱਚ ਵੀ 'ਐਕਸ ਆਰਮੀ ਪਰਸਨਲ ਐਸੋਸੀਏਸ਼ਨ' ਵੱਲੋਂ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰਿਟਾਇਰਡ ਫ਼ੌਜੀ ਅੱਜ ਵੀ ਜੰਗ ਦੇ ਮੈਦਾਨ ਵਿੱਚ ਉਤਰਨ ਲਈ ਤਿਆਰ ਹਨ।
ਰਿਟਾਇਰਡ ਫ਼ੌਜੀਆਂ ਨੇ ਕੀਤਾ ਰੋਸ ਜ਼ਾਹਰ
ਪੂਰੀ ਜ਼ਿੰਦਗੀ ਫ਼ੌਜ ਵਿੱਚ ਨੌਕਰੀ ਕਰਨ ਵਾਲੇ ਇਹ ਲੋਕ ਖ਼ੂਨ ਦਾ ਬਦਲਾ ਖ਼ੂਨ ਦੇ ਨਾਅਰੇ ਲਗਾਉਂਦੇ ਵਿਖਾਈ ਦਿੱਤੀ। ਹੁਣ ਰਿਟਾਇਰ ਹੋ ਕੇ ਆਪਣੇ ਘਰਾਂ ਵਿੱਚ ਆਪਣੀ ਜਿੰਦਗੀ ਬਿਤਾ ਰਹੇ ਹਨ, ਪਰ ਉਹ ਅੱਜ ਵੀ ਆਪਣੀ ਡਿਊਟੀ ਉੱਤੇ ਜਾ ਕੇ ਪਾਕਿਸਤਾਨ ਨਾਲ ਬਦਲਾ ਲੈਣ ਲਈ ਤਿਆਰ ਹਨ। ਇਹ ਲੋਕ ਅੱਜ ਜਲੰਧਰ ਵਿੱਚ ਪਾਕਿਸਤਾਨ ਦਾ ਅਤੇ ਇਮਰਾਨ ਖਾਨ ਦਾ ਪੁਤਲਾ ਫੂਕ ਰਹੇ ਹਨ।
ਆਪਣੇ ਸਾਥੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਜੇਕਰ ਉਨ੍ਹਾਂ ਨੂੰ ਅੱਜ ਵੀ ਸਰਕਾਰ ਪਾਕਿਸਤਾਨ ਦੇ ਨਾਲ ਬਦਲਾ ਲੈਣ ਲਈ ਵਾਪਸ ਬੁਲਾਉਂਦੀ ਹੈ ਤਾਂ ਉਹ ਵਾਪਸ ਜਾਣ ਨੂੰ ਤਿਆਰ ਹਨ । ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਵਰਦੀਆਂ ਦੇਣ ਦੀ ਵੀ ਜ਼ਰੂਰਤਾ ਨਹੀਂ ਹੈ, ਵਰਦੀਆਂ ਅਤੇ ਤਗ਼ਮੇ ਉਨ੍ਹਾਂ ਕੋਲ ਪਹਿਲੇ ਹੀ ਮੌਜੂਦ ਹਨ।