ਜਲੰਧਰ: ਪੰਜਾਬ ਵਿੱਚ ਬੀਤੇ ਦਿਨ ਨਗਰ ਨਿਗਮ ਤੇ ਨਗਰ ਪੰਚਾਇਤ ਲਈ ਵੋਟਿੰਗ ਹੋਈ, ਜਿਸ ਦੇ ਨਤੀਜੇ 17 ਫਰਵਰੀ ਨੂੰ ਆਉਣਗੇ। ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਈ.ਵੀ.ਐੱਮ. ਮਸ਼ੀਨਾਂ ਕੜੀ ਸੁਰੱਖਿਆ ਵਿੱਚ ਰੱਖੀਆਂ ਗਈਆਂ ਹਨ ਤੇ ਹੁਣ 17 ਫਰਵਰੀ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
109 ਵਾਰਡਾਂ ਲਈ ਹੋਈ ਵੋਟਿੰਗ
ਚੋਣਾਂ ਤੋਂ ਬਾਅਦ ਕੜੀ ਸੁਰੱਖਿਆ ਹੇਠ ਈਵੀਐਮ ਮਸ਼ੀਨਾਂ, 17 ਫਰਵਰੀ ਦੀ ਉਡੀਕ ਜੇਕਰ ਗੱਲ ਜਲੰਧਰ ਦੀ ਕਰੀਏ ਤਾਂ ਜਲੰਧਰ ਦੇ ਵਿੱਚ 109 ਵਾਰਡਾਂ ਲਈ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਲਈ ਸ਼ਹਿਰ ਵਿੱਚ ਕੁੱਲ 336 ਈ.ਵੀ. ਐੱਮ. ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਨ੍ਹਾਂ ਮਸ਼ੀਨਾਂ ਵਿੱਚ ਜ਼ਿਲ੍ਹੇ ਦੇ ਅੱਠ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੇ 416 ਉਮੀਦਵਾਰਾਂ ਦੀ ਕਿਸਮਤ ਕੈਦ ਹੈ। ਜਲੰਧਰ ਵਿੱਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ ਤਕਰੀਬਨ ਸਾਰੀਆਂ ਮਸ਼ੀਨਾਂ ਆਪਣੇ-ਆਪਣੇ ਚੋਣ ਹਲਕੇ ਵਿੱਚ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਰੱਖੀਆਂ ਗਈਆਂ ਹਨ ਜਦਕਿ ਕਰਤਾਰਪੁਰ ਨਗਰ ਕੌਂਸਲ ਵਿੱਚ ਚੋਣਾਂ ਦੌਰਾਨ ਇਸਤੇਮਾਲ ਹੋਈਆਂ ਮਸ਼ੀਨਾਂ ਨੂੰ ਜਲੰਧਰ ਸ਼ਹਿਰ ਦੇ ਵਿੱਚ ਗੌਰਮਿੰਟ ਕਾਲਜ ਫ਼ਾਰ ਐਜੂਕੇਸ਼ਨ ਵਿਖੇ ਰੱਖਿਆ ਗਿਆ ਹੈ।
ਇਨ੍ਹਾਂ ਮਸ਼ੀਨਾਂ ਦੀ ਸੁਰੱਖਿਆ ਲਈ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਕਿ ਕੋਈ ਵੀ ਬਾਹਰੀ ਵਿਅਕਤੀ ਇਨ੍ਹਾਂ ਮਸ਼ੀਨਾਂ ਦੇ ਲਾਗੇ ਨਾ ਜਾ ਸਕੇ। ਹੁਣ ਇੰਤਜ਼ਾਰ ਹੈ 17 ਫਰਵਰੀ ਦਾ ਜਦ ਇਹ ਮਸ਼ੀਨਾਂ ਖੁੱਲ੍ਹਣਗੀਆਂ ਅਤੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਨੂੰ ਆਪਣੇ ਇਲਾਕੇ ਦੇ ਮੈਂਬਰ ਅਤੇ ਪ੍ਰਧਾਨ ਮਿਲ ਜਾਣਗੇ ।