ਪੰਜਾਬ

punjab

ETV Bharat / state

ਖੂੰਜੇ ਲੱਗੇ ਕੈਪਟਨ ਆਪ ਵੀ ਕਈਆਂ ਨੂੰ ਲਾ ਚੁੱਕੇ ਨੇ ਖੂੰਜੇ ! - ਕਮਲਜੀਤ ਸਿੰਘ ਲਾਲੀ

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਆਪਣੀ ਕੁਰਸੀ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (President Navjot Singh Sidhu) ਉੱਪਰ ਪੰਜਾਬ ਵਿੱਚ ਕਾਂਗਰਸ ਨੂੰ ਤੋੜਨ ਦੇ ਇਲਜ਼ਾਮ ਲਗਾਏ ਹਨ।

ਖੂੰਜੇ ਲੱਗੇ ਕੈਪਟਨ ਆਪ ਵੀ ਕਈਆਂ ਨੂੰ ਲਾ ਚੁੱਕੇ ਨੇ ਖੂੰਜੇ !
ਖੂੰਜੇ ਲੱਗੇ ਕੈਪਟਨ ਆਪ ਵੀ ਕਈਆਂ ਨੂੰ ਲਾ ਚੁੱਕੇ ਨੇ ਖੂੰਜੇ !

By

Published : Sep 21, 2021, 5:10 PM IST

Updated : Sep 21, 2021, 7:15 PM IST

ਜਲੰਧਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਆਪਣੀ ਕੁਰਸੀ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (President Navjot Singh Sidhu) ਉੱਪਰ ਪੰਜਾਬ ਵਿੱਚ ਕਾਂਗਰਸ ਨੂੰ ਤੋੜਨ ਦੇ ਇਲਜ਼ਾਮ ਲਗਾਏ ਹਨ। ਇਸ ਮੌਕੇ ਕੈਪਟਨ ਨੇ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਜੋ ਹਾਲਾਤ ਪੈਦਾ ਹੋਏ ਹਨ। ਉਸ ਲਈ ਸਿੱਧੂ ਹੀ ਜ਼ਿੰਮੇਵਾਰ ਹੈ।

ਪਰ ਇਸ ਦੇ ਦੂਸਰੇ ਪਾਸੇ ਦੇਖੀਏ ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੀ ਕੋਈ ਦੁੱਧ ਦੇ ਤੁਲੇ ਨਹੀਂ ਹਨ। ਕਿਉਂਕਿ ਉਹ ਖੁਦ ਵੀ ਕੁੱਝ ਇਸ ਤਰ੍ਹਾਂ ਦੀ ਰਾਜਨੀਤੀ ਹੀ ਕਰਦੇ ਰਹੇ ਹਨ। ਜਿਸ ਵਿੱਚ ਅੰਗਰੇਜ਼ਾਂ ਵਾਂਗ ਸੂਟ ਡਾਲੋ ਔਰ ਸ਼ਾਸਨ ਕਰੋ ਦੀ ਨੀਤੀ ਅਪਣਾਈ ਗਈ ਸੀ।

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਵੀ ਆਪਣੇ ਰਾਜਨੀਤਕ ਫਾਇਦੇ ਲਈ ਕਈ ਪਰਿਵਾਰਾਂ ਨੂੰ ਆਪਸ ਵਿੱਚ ਲੜਾਇਆ ਹੈ। ਇੱਥੇ ਤੱਕ ਕਿ ਰਾਜਨੀਤਿਕ ਵਿਸ਼ੇਸ਼ ਅੱਗੇ ਇਹ ਵੀ ਕਹਿੰਦੇ ਹਨ ਕਿ ਕੈਪਟਨ ਨੇ ਸਕੇ ਭਰਾਵਾਂ ਨੂੰ ਅਤੇ ਪਿਓ ਪੁੱਤ ਤੱਕ ਨੂੰ ਆਪਣੇ ਰਾਜਨੀਤਿਕ ਫ਼ਾਇਦੇ ਵਾਸਤੇ ਇੱਕ ਦੂਜੇ ਤੋਂ ਅਲੱਗ ਕੀਤਾ ਹੈ। ਇਸਦੀ ਹੀ ਕੁੱਝ ਉਦਾਹਰਣ ਜਦੋ ਅਸੀਂ ਪੰਜਾਬ ਦੀ ਰਾਜਨੀਤੀ ਵੱਲ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਇਹ ਦਿਨ ਸਾਹਮਣੇ ਆਉਂਦੇ ਹਨ।

ਰਾਣਾ ਅਤੇ ਸੁਖਪਾਲ ਖਹਿਰਾ ਵਿੱਚ ਫੁੱਟ

ਪੰਜਾਬ ਦੇ ਕਪੂਰਥਲਾ ਵਿਖੇ ਜਿੱਥੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਕਿਸੇ ਵੇਲੇ ਇੱਥੇ ਦੇ ਵਿਧਾਇਕ ਸੁਖਪਾਲ ਖਹਿਰਾ ਨਾਲ ਖ਼ੂਬ ਬਣਦੀ ਸੀ। ਪਰ ਜਦੋਂ ਉਹਨਾਂ ਦੀ ਨਜ਼ਦੀਕੀ ਰਾਣਾ ਗੁਰਜੀਤ ਸਿੰਘ (Rana Gurjeet Singh) ਨਾਲ ਵਧੀ ਤਾਂ ਉਨ੍ਹਾਂ ਨੇ ਸੁਖਪਾਲ ਖਹਿਰਾ ਨੂੰ ਸਾਈਡ 'ਤੇ ਲਗਾ ਦਿੱਤਾ ਅਤੇ ਜਦੋਂ ਹੁਣ ਰਾਣਾ ਗੁਰਜੀਤ ਸਿੰਘ (Rana Gurjeet Singh) 'ਤੇ ਮਾੜਾ ਸਮਾਂ ਆਇਆ ਸੀ ਤਾਂ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਸਾਈਡ 'ਤੇ ਕਰ ਕੇ ਖਹਿਰਾ ਨੂੰ ਪਾਰਟੀ ਜੁਆਇਨ ਕਰਵਾ ਦਿੱਤਾ ਸੀ।

ਸੰਦੀਪ ਸੰਧੂ ਨਾਲ ਨਜ਼ਦੀਕੀ ਦਾ ਡਰਾਮਾ
ਰਾਜਨੀਤਿਕ ਵਿਸ਼ਲੇਸ਼ਕ ਕਹਿੰਦੇ ਹਨ ਕਿ ਪੰਜਾਬ ਵਿੱਚ ਸੰਦੀਪ ਸੰਧੂ (Sandeep Sandhu) ਕੈਪਟਨ ਦੇ ਖ਼ਾਸਮ ਖ਼ਾਸ ਰਹੇ ਹਨ। ਲੇਕਿਨ ਬਾਵਜੂਦ ਇਸਦੇ ਸੰਦੀਪ ਸੰਧੂ ਨੂੰ ਛੱਡ ਕੇ ਸਾਰੇ ਚੋਣ ਜਿੱਤ ਗਏ। ਇਹ ਗੱਲ ਅੱਜ ਵੀ ਰਾਜਨੀਤਿਕ ਗਲਿਆਰਿਆਂ ਵਿੱਚ ਖ਼ੂਬ ਉੱਠਦੀ ਹੈ, ਕਿ ਸੰਦੀਪ ਸੰਧੂ (Sandeep Sandhu) ਦਾ ਜਿਨ੍ਹਾਂ ਲੋਕਾਂ ਨੇ ਵਿਰੋਧ ਕੀਤਾ ਸੀ। ਉਹ ਕੈਪਟਨ ਦੇ ਕਾਫ਼ੀ ਨਜ਼ਦੀਕੀ ਸੀ, ਜਿਨ੍ਹਾਂ ਨੇ ਸੰਦੀਪ ਸੰਧੂ (Sandeep Sandhu) ਦੇ ਕੈਰੀਅਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ।

ਬਾਜਵਾ ਭਰਾਵਾਂ ਵਿੱਚ ਜੰਗ

ਰਾਜਨੀਤਿਕ ਐਕਸਪਰਟ ਮੁਤਾਬਕ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪ੍ਰਤਾਪ ਸਿੰਘ ਬਾਜਵਾ ਦਾ ਰਾਜਨੀਤਕ ਕੈਰੀਅਰ ਖਤਮ ਕਰਨ ਵਿੱਚ ਵੀ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਨੇ ਪ੍ਰਤਾਪ ਬਾਜਵਾ ਦੀ ਜਗ੍ਹਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲ ਆਪਣਾ ਧਿਆਨ ਜ਼ਿਆਦਾ ਰੱਖਿਆ ਸੀ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਬਾਜਵਾ ਨੂੰ ਵੀ ਆਪਣੀ ਮੁੱਠੀ ਵਿੱਚ ਰੱਖਿਆ। ਉਧਰ ਇਸ ਦੇ ਦੂਸਰੇ ਪਾਸੇ ਜਦੋਂ ਤ੍ਰਿਪਤ ਬਾਜਵਾ ਦੀਆਂ ਦੂਰੀਆਂ ਕੈਪਟਨ ਅਮਰਿੰਦਰ ਸਿੰਘ ਨਾਲ ਵਧੀਆਂ ਤਾਂ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨਾਲ ਯਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ।

ਇਸ ਦੇ ਨਾਲ ਹੀ ਜੇ ਗੱਲ ਕਰੀਏ ਜਲੰਧਰ ਦੇ ਆਦਮਪੁਰ ਸੀਟ ਦੀ ਤਾਂ ਇੱਥੇ ਵੀ ਕੈਪਟਨ ਅਮਰਿੰਦਰ ਸਿੰਘ (Capt. Amarinder Singh)ਦੀ ਰਾਜਨੀਤੀ ਨੇ 2 ਸਕੇ ਭਰਾਵਾਂ ਨੂੰ ਦੂਰ ਕਰ ਦਿੱਤਾ। ਇਸ ਇਲਾਕੇ ਵਿੱਚ ਇੱਕ ਪਾਸੇ ਸੁੱਖਾ ਲਾਲੀ ਤੇ ਦੂਸਰੇ ਪਾਸੇ ਉਨ੍ਹਾਂ ਦੇ ਭਰਾ ਕਮਲਜੀਤ ਸਿੰਘ ਲਾਲੀ (Kamaljit Singh Lali) ਆਦਮਪੁਰ ਤੋਂ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਗਿਣੇ ਜਾਂਦੇ ਸੀ। ਪਰ ਕੈਪਟਨ ਨੇ ਆਪਣੇ ਰਾਜਨੀਤਕ ਫ਼ਾਇਦੇ ਲਈ ਸੁੱਖਾ ਲਾਲੀ ਨੂੰ ਆਪਣੇ ਮਸਤੀ ਕਰਕੇ ਕਮਲਜੀਤ ਸਿੰਘ ਲਾਲੀ (Kamaljit Singh Lali) ਨੂੰ ਰਾਜਨੀਤਕ ਨੁਕਸਾਨ ਕੀਤਾ। ਜਿਸ ਦਾ ਨਤੀਜਾ ਇਹ ਹੈ ਕਿ ਅੱਜ ਕਮਲਜੀਤ ਸਿੰਘ ਲਾਲੀ ਦੁੱਧ ਦਾ ਕਾਂਗਰਸ ਵਿੱਚ ਕੀਤੇ ਨਾਮ ਤੱਕ ਵੀ ਨਹੀਂ ਸੁਣਿਆ ਜਾਂਦਾ।

ਕੈਪਟਨ ਦੀ ਰਾਜਨੀਤੀ ਦਾ ਸ਼ਿਕਾਰ ਭੁੱਲਰ ਬਾਪ ਬੇਟਾ ਵੀ ਹੋਏ

ਇੱਥੇ ਵੀ ਕੈਪਟਨ ਨੇ ਆਪਣੇ ਫ਼ਾਇਦੇ ਲਈ ਕਾਂਗਰਸ ਦੇ ਸੀਨੀਅਰ ਨੇਤਾ ਗੁਰਤੇਜ ਭੁੱਲਰ ਨੂੰ ਸਾਈਡ ਕਰਕੇ ਉਨ੍ਹਾਂ ਦੇ ਬੇਟੇ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦਿੱਤੀ। ਜਿਸ ਕਰਕੇ ਇਸ ਪਰਿਵਾਰ ਵਿੱਚ ਵੀ ਪਿਤਾ ਅਤੇ ਪੁੱਤਰ ਦੀਆਂ ਦੂਰੀਆਂ ਵਧੀਆਂ।

ਸੇਖੜੀ ਭਰਾਵਾਂ ਨਾਲ ਵੀ ਕੁੱਝ ਐਸਾ ਹੀ ਹੋਇਆ

ਇਸ ਪਰਿਵਾਰ ਦੇ ਵੀ ਇਹ ਦੋਨੇਂ ਭਰਾ ਕੈਪਟਨ ਦੀ ਰਾਜਨੀਤੀ ਦਾ ਸ਼ਿਕਾਰ ਹੋਏ। ਉਨ੍ਹਾਂ ਨੇ ਇੰਦਰਜੀਤ ਸੇਖੜੀ (Inderjit Sekhri) ਨਾਲ ਆਪਣੀਆਂ ਨਜ਼ਦੀਕੀਆਂ ਬਣਾ ਕੇ ਉਨ੍ਹਾਂ ਦੇ ਭਰਾ ਅਸ਼ਵਨੀ ਸੇਖੜੀ ਨੂੰ ਕਾਂਗਰਸ ਵਿਚ ਖੜ੍ਹੇ ਹੀ ਨਹੀਂ ਹੋਣ ਦਿੱਤਾ। ਇਹੀ ਕਾਰਨ ਹੈ ਕਿ ਅੱਜ ਵੀ ਇਹ ਦੋਵੇਂ ਭਰਾ ਰਾਜਨੀਤੀ ਤੌਰ 'ਤੇ ਹੀ ਨਹੀਂ ਬਲਕਿ ਪਰਿਵਾਰਿਕ ਤੌਰ 'ਤੇ ਵੀ ਇੱਕ ਦੂਜੇ ਤੋਂ ਦੂਰ ਨਜ਼ਰ ਆਉਂਦੇ ਹਨ।

ਰਾਜਨੀਤਿਕ ਮਾਹਿਰਾਂ ਮੁਤਾਬਕ ਅੱਜ ਜੋ ਕੁੱਝ ਕੈਪਟਨ ਨਾਲ ਹੋ ਰਿਹਾ ਹੈ, ਕੁੱਝ ਐਸਾ ਹੀ ਕੈਪਟਨ ਖੁਦ ਵੀ ਕਰਦੇ ਰਹੇ ਹਨ। ਜਿਸ ਵਿੱਚ ਇਸ ਤਰ੍ਹਾਂ ਦੇ ਕਈ ਮੰਤਰੀ ਅਤੇ ਘਟਨਾਵਾਂ ਹੋਰ ਸ਼ਾਮਲ ਹਨ।

ਇਹ ਵੀ ਪੜ੍ਹੋ:- ਐਕਸ਼ਨ ਮੋਡ 'ਚ ਨਵੇਂ ਮੁੱਖ ਮੰਤਰੀ, ਕਈ ਬਦਲੇ

Last Updated : Sep 21, 2021, 7:15 PM IST

ABOUT THE AUTHOR

...view details