ਪੰਜਾਬ

punjab

ETV Bharat / state

ਭਾਰਤੀ ਹਾਕੀ ਓਲੰਪਿਅਨ ਵਰੁਣ ਨਾਲ ਖਾਸ ਗੱਲਬਾਤ - 'ਹਾਕੀ ਅਮੀਰਾਂ ਦੀ ਖੇਡ ਨਹੀਂ'

ਭਾਰਤੀ ਹਾਕੀ ਵੱਲੋਂ ਜਾਪਾਨ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਬ੍ਰੋਜ਼ ਮੈਡਲ ਜਿੱਤਣ ਮਗਰੋਂ ਨਾ ਸਿਰਫ਼ ਟੀਮ ਖਿਡਾਰੀ ਬਲਕਿ ਪੂਰਾ ਦੇਸ਼ਵਾਸੀ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਟੀਮ ਦੀ ਜਿੱਤ ਪਿੱਛੇ ਹਰ ਖਿਡਾਰੀ ਦਾ ਆਪਣਾ ਯੋਗਦਾਨ ਰਿਹਾ ਹੈ। ਇਸਦੇ ਚੱਲਦੇ ਹੀ ਈਟੀਵੀ ਭਾਰਤ ਦੀ ਟੀਮ ਵੱਲੋਂ ਭਾਰਤੀ ਹਾਕੀ ਓਲੰਪਿਅਨ ਵਰੁਣ (Indian Hockey Olympian Varun) ਨਾਲ ਖਾਸ ਗੱਲਬਾਤ ਕੀਤੀ ਗਈ ਹੈ।

ਭਾਰਤੀ ਹਾਕੀ ਓਲੰਪਿਅਨ ਵਰੁਣ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ
ਭਾਰਤੀ ਹਾਕੀ ਓਲੰਪਿਅਨ ਵਰੁਣ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ

By

Published : Aug 6, 2021, 8:34 PM IST

Updated : Aug 7, 2021, 11:01 AM IST

ਜਲੰਧਰ:ਹਿਮਾਚਲ ਪ੍ਰਦੇਸ਼ ਵਿੱਚ ਜੰਮੇ ਅਤੇ ਜਲੰਧਰ ਦੇ ਪਿੰਡ ਮਿੱਠਾਪੁਰ ਵਿਖੇ ਪਲੇ ਅਤੇ ਮਿੱਠਾਪੁਰ ਦੀ ਧਰਤੀ ‘ਤੇ ਹਾਕੀ ਖੇਡੇ ਹਾਕੀ ਓਲੰਪੀਅਨ (Hockey Olympian) ਵਰੁਣ ਅੱਜ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹਨ। ਵਰੁਣ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੇ ਜਿਨ੍ਹਾਂ ਨੇ ਆਪਣੇ ਪਹਿਲੇ ਓਲੰਪਿਕ (Olympics) ਵਿਚ ਪਹਿਲੇ ਮੈਚ ਵਿੱਚ ਹੀ ਗੋਲ ਦਾਗ਼ ਕੇ ਓਲੰਪਿਕ ਦੀ ਸ਼ੁਰੂਆਤ ਕੀਤੀ।

'ਮੈਡਲ ਦੇਸ਼ ਵਾਸੀਆਂ ਤੇ ਮਾਤਾ-ਪਿਤਾ ਨੂੰ ਸਮਰਪਿਤ'

ਵਰੁਣ ਨੇ ਈਟੀਵੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣਾ ਮੈਡਲ ਦੇਸ਼ ਵਾਸੀਆਂ ਅਤੇ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕਰਦਾ ਹੈ।

ਗਰੀਬ ਪਰਿਵਾਰ ‘ਚੋਂ ਉੱਠ ਬਣਿਆ ਓਲੰਪਿਅਨ

ਵਰੁਣ ਭਾਰਤੀ ਟੀਮ ਦੇ ਉਨ੍ਹਾਂ ਖਿਡਾਰੀਆਂ ਵਿੱਚੋਂ ਇਕ ਨੇ ਜੋ ਇਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਜਨਮੇ ਅਤੇ ਵੱਡੇ ਹੋਏ। ਓਲੰਪਿਕ ਵਿਚ ਆਪਣੇ ਤਜਰਬੇ ਬਾਰੇ ਦੱਸਦੇ ਹੋਏ ਵਰੁਣ ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਜੋ ਵੀ ਟੀਮ ਓਲੰਪਿਕ ਵਿੱਚ ਆਉਂਦੀ ਹੈ ਉਹ ਆਪਣੀ ਪੂਰੀ ਤਿਆਰੀ ਨਾਲ ਆਉਂਦੀ ਹੈ।

ਭਾਰਤੀ ਹਾਕੀ ਓਲੰਪਿਅਨ ਵਰੁਣ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ

'ਹਾਕੀ ਅਮੀਰਾਂ ਦੀ ਖੇਡ ਨਹੀਂ'

ਵਰੁਣ ਨੇ ਆਪਣੇ ਘਰ ਦੇ ਹਾਲਾਤਾਂ ਦਾ ਜ਼ਿਕਰ ਕਰਦੇ ਕਿਹਾ ਕਿ ਹਾਕੀ ਕੋਈ ਅਮੀਰਾਂ ਦੀ ਖੇਡ ਨਹੀਂ ਹੈ ਇਸ ਵਿੱਚ ਹਰ ਖਿਡਾਰੀ ਖੇਡ ਸਕਦਾ ਹੈ ਉਹ ਭਾਵੇਂ ਗ਼ਰੀਬ ਹੋਵੇ ਭਾਵੇਂ ਅਮੀਰ ਪਰ ਉਹ ਮਿਹਨਤੀ ਹੋਣਾ ਚਾਹੀਦਾ ਹੈ।

ਮੈਡਲ ਜਿੱਤਣ ‘ਤੇ ਜਤਾਈ ਖੁਸ਼ੀ

ਉਨ੍ਹਾਂ ਦੱਸਿਆ ਕਿ ਉਹ ਮਿੱਠਾਪੁਰ ਦੀ ਉਸ ਧਰਤੀ ਤੋਂ ਖੇਡ ਕੇ ਓਲੰਪਿਕ ਵਿੱਚ ਪਹੁੰਚੇ ਨੇ ਜਿੱਥੇ ਪਹਿਲਾਂ ਵੀ ਕਈ ਲੋਕ ਓਲੰਪਿਕ ਵਿਚ ਪਹੁੰਚ ਚੁੱਕੇ ਨੇ ਅਤੇ ਹੁਣ ਵੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਇਸੇ ਧਰਤੀ ਤੋਂ ਹਨ। ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਜਤਾਈ ਕਿ ਟੀਮ ਓਲੰਪਿਕ ਵਿੱਚ ਮੈਡਲ ਲੈ ਕੇ ਵਾਪਸ ਪਰਤੇਗੀ।

ਇਹ ਵੀ ਪੜ੍ਹੋ:ਬਜਰੰਗ ਪੁਨੀਆ ਸੈਮੀਫਾਈਨਲ ਮੈਚ ਹਾਰੇ, ਹੁਣ ਕਾਂਸੀ ਲਈ ਹੋਵੇਗਾ ਮੈਚ

Last Updated : Aug 7, 2021, 11:01 AM IST

ABOUT THE AUTHOR

...view details