ਪੰਜਾਬ

punjab

ETV Bharat / state

Jalandhar News: ਬੋਰਵੈੱਲ 'ਚ ਫਸੀ ਜਾਨ ! ਕੰਮ ਕਰਦੇ ਸਮੇਂ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਮਜ਼ਦੂਰ, ਬਚਾਅ ਕਾਰਜ ਜਾਰੀ - 60 ਫੁੱਟ ਡੂੰਘੇ ਬੋਰ ਚ ਡਿੱਗਿਆ ਇੰਜੀਨੀਅਰ

ਜਲੰਧਰ ਦੇ ਕਰਤਾਰਪੁਰ ਇਲਾਕੇ ਵਿੱਚ ਦਿੱਲੀ ਜੰਮੂ-ਕੱਟੜਾ ਐਕਸਪ੍ਰੈਸ ਵੇਅ ਉੱਤੇ ਕੰਮ ਕਰਦੇ ਹੋਏ ਮਜ਼ਦੂਰ 60 ਫੁੱਟ ਡੂੰਘੇ ਬੋਰ ਵਿੱਚ ਡਿੱਗ ਗਿਆ ਜਿਸ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ।

engineer fell into a bore while working
engineer fell into a bore while working

By

Published : Aug 13, 2023, 12:10 PM IST

Updated : Aug 13, 2023, 9:56 PM IST

ਪ੍ਰਸ਼ਾਸਨਿਕ ਅਧਿਕਾਰੀ ਨੇ ਜਾਣਕਾਰੀ ਦਿੱਤੀ

ਜਲੰਧਰ: ਦੇਸ਼ ਵਿੱਚ ਅਕਸਰ ਹੀ ਬੋਰਵੈੱਲ 'ਚ ਡਿੱਗਣ ਦੀਆਂ ਘਟਨਾਵਾਂ ਵਾਪਰ ਦੀਆਂ ਰਹਿੰਦੀਆਂ ਹਨ, ਪਰ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਦਾ ਕੋਈ ਉਚਿਤ ਪ੍ਰਬੰਧ ਹੁਣ ਤੱਕ ਨਹੀਂ ਹੋ ਪਾਇਆ। ਅਜਿਹਾ ਹੀ ਮਾਮਲਾ ਜਲੰਧਰ ਦੇ ਕਰਤਾਰਪੁਰ ਇਲਾਕੇ ਦੇ ਪਿੰਡ ਬਸਰਾਮਪੁਰ ਨੇੜੇ ਦਿੱਲੀ ਜੰਮੂ-ਕੱਟੜਾ ਐਕਸਪ੍ਰੈਸ ਵੇਅ ਉੱਤੇ ਕੰਮ ਕਰਦਾ ਇੱਕ ਮਜ਼ਦੂਰ 60 ਫੁੱਟ ਡੂੰਘੇ ਬੋਰ ਵਿੱਚ ਡਿੱਗ ਗਿਆ। ਦੱਸ ਦਈਏ ਕਿ ਸ਼ਨੀਵਾਰ ਰਾਤ ਨੂੰ ਕਰੀਬ 10 ਵਜੇ ਜਦੋਂ ਇਸ ਥਾਂ ਉੱਤੇ ਕੰਮ ਚੱਲ ਰਿਹਾ ਸੀ ਜਿਸ ਦੌਰਾਨ ਅਚਾਨਕ ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਡਿੱਗ ਗਿਆ ਸੀ।

ਮਿੱਟੀ ਡਿੱਗਣ ਨਾਲ ਮਜ਼ਦੂਰ ਦੱਬਿਆ:ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮਜ਼ਦੂਰ ਸੁਰੇਸ਼ ਯਾਦਵ ਨੂੰ ਕੰਮ ਕਰਨ ਲਈ ਟੋਏ ਦੇ ਹੇਠਾ ਲਿਆਂਦਾ ਗਿਆ ਸੀ, ਜਿਸ ਦੌਰਾਨ ਟੋਏ ਦੇ ਆਲੇ-ਦੁਆਲੇ ਦੀ ਮਿੱਟੀ ਧੱਸਣ ਲੱਗੀ ਤੇ ਇਸ ਦੌਰਾਨ ਜ਼ਿਆਦਾ ਮਿੱਟੀ ਡਿੱਗਣ ਨਾਲ ਇਹ ਇੰਜੀਨੀਅਰ ਸੁਰੇਸ਼ ਯਾਦਵ ਮਿੱਟੀ ਹੇਠਾ ਦੱਬ ਗਿਆ। ਜਿਸ ਤੋਂ ਬਾਅਦ ਇਸ ਮਜ਼ਦੂਰ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਫਿਲਹਾਲ ਮੌਕੇ ਉੱਤੇ ਰਾਹਤ ਟੀਮਾਂ ਪਹੁੰਚੀਆਂ ਅਤੇ ਮਜ਼ਦੂਰ ਨੂੰ ਬਾਹਰ ਕੱਢਣ ਵਿੱਚ ਲੱਗੀਆਂ ਹੋਈਆਂ ਹਨ।

ਕੈਬਨਿਟ ਮੰਤਰੀ ਨੇ ਮੌਕੇ ਦਾ ਜਾਇਜ਼ਾ ਲਿਆ:ਜ਼ਿਕਰਯੋਗ ਹੈ ਕਿ ਰਾਤ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਖੁਦ ਕੈਬਿਨਟ ਮੰਤਰੀ ਬਲਕਾਰ ਸਿੰਘ ਮੌਕੇ ਉੱਤੇ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਬਚਾਅ ਕਾਰਜਾਂ ਦਾ ਪੂਰਾ ਜ਼ਾਇਜਾ ਲਿਆ ਗਿਆ ਸੀ। ਇਸ ਦੌਰਾਨ ਹੀ ਕੈਬਨਿਟ ਮੰਤਰੀ ਨਾਲ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰਪਾਲ, ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ, ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਕੈਬਨਿਟ ਮੰਤਰੀ ਨੇ ਬਚਾਅ ਟੀਮਾਂ ਨੂੰ ਤੇਜ਼ੀ ਤੇ ਸਾਵਧਾਨੀ ਨਾਲ ਬਚਾਅ ਕਾਰਜ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਅਜੇ ਤੱਕ ਬਚਾਅ ਕਾਰਜ ਜਾਰੀ ਹਨ, ਪਰ ਅਜੇ ਤੱਕ ਪੀੜਤ ਸੁਰੇਸ਼ ਯਾਦਵ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਸੁਰੇਸ਼ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਅਤੇ ਐਨਡੀਐਫ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ ਪਰ ਇਹ ਟੀਮ ਜਦੋਂ ਸੁਰੇਸ਼ ਦੇ ਲਾਗੇ ਪਹੁੰਚੀ ਤਾਂ ਮਿੱਟੀ ਖਿਸਕਣ ਕਰਕੇ ਸੁਰੇਸ਼ ਹੋਰ ਡੂੰਘਾ ਚਲਾ ਗਿਆ। ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਕਿ ਪ੍ਰਸ਼ਾਸਨ ਵੱਲੋਂ ਜਲਦ ਤੋਂ ਜਲਦ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ।

ਬੋਰਵੈੱਲ ਵਿੱਚ ਡਿੱਗੇ ਸੁਰੇਸ਼ ਦਾ ਭਰਾ ਜਾਣਕਾਰੀ ਦਿੰਦਾ ਹੋਇਆ।

ਸੁਰੇਸ਼ ਦਾ ਭਰਾ ਪਹੁੰਚਿਆ ਜਲੰਧਰ :ਉੱਧਰ, ਹਰਿਆਣਾ ਦੇ ਜ਼ੀਂਦ ਸ਼ਹਿਰ ਤੋਂ ਆਏ ਸੁਰੇਸ਼ ਦੇ ਛੋਟੇ ਭਰਾ ਦਾ ਕਹਿਣਾ ਹੈ ਕਿ ਸੁਰੇਸ਼ ਇਸ ਕੰਪਨੀ ਵਿੱਚ ਇੰਜੀਨੀਅਰ ਨਹੀਂ ਸੀ ਬਲਕਿ ਉਹ ਆਪਣੇ ਪਿੰਡ ਵਿੱਚ ਜਿੰਮੀਦਾਰੀ ਦਾ ਕੰਮ ਕਰਦਾ ਹੈ। ਉਸਦੇ ਮੁਤਾਬਕ ਸੁਰੇਸ਼ ਆਪਣੇ ਸਾਥੀ ਪਾਬੰਦੀ ਦੇ ਨਾਲ ਇੱਥੇ ਆਇਆ ਸੀ ਅਤੇ ਕੱਲ ਦੋਵੇਂ ਜਾਣੇ ਬੋਰ ਵਿੱਚ ਉਤਰੇ ਸੀ। ਸੱਤਿਆਵਾਨ ਮੁਤਾਬਕ ਕੰਪਨੀ ਆਪਣੇ ਆਪ ਨੂੰ ਬਚਾਉਣ ਲਈ ਸੁਰੇਸ਼ ਨੂੰ ਕੰਪਨੀ ਦਾ ਇੰਜੀਨੀਅਰ ਦੱਸ ਰਹੀ ਹੈ।

Last Updated : Aug 13, 2023, 9:56 PM IST

ABOUT THE AUTHOR

...view details