ਪੰਜਾਬ

punjab

ETV Bharat / state

ਗਿਆਰਾਂ ਸਾਲਾ ਬੱਚੀ ਦਾ ਕਾਤਲ ਕਾਬੂ - An atmosphere of terror in the area

ਬੀਤੇ ਦਿਨੀਂ ਹੋਏ ਜਲੰਧਰ ਦੇ ਗੋਰਾਇਆ ਨੇੜੇ ਪਿੰਡ ਰੁੜਕੀ ਵਿੱਚ ਦੇਰ ਸ਼ਾਮ ਨੂੰ ਭੇਦਭਰੇ ਹਾਲਾਤ ਵਿੱਚ ਲਾਪਤਾ ਹੋਈ ਕੁੜੀ ਦੀ ਲਾਸ਼ ਉਸ ਦੇ ਘਰ ਦੀ ਕੁਝ ਹੀ ਦੂਰੀ ਤੇ ਰਹਿਣ ਵਾਲੇ ਇਕ ਨੌਜਵਾਨ ਦੇ ਘਰ ਦੇ ਬਾਹਰ ਮਿਲੀ ਸੀ। ਕੁੜੀ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਮੁਹੱਲਾ ਵਾਸੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ, ਜਿਸ ਤੋਂ ਬਾਅਦ ਉਸ ਦੀ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੇ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਗਿਆਰਾਂ ਸਾਲਾ ਕੁੜੀ ਬਾਹਰ ਖੇਡਣ ਲਈ ਗਈ ਪਰ ਕਾਫ਼ੀ ਦੇਰ ਬਾਅਦ ਉਹ ਨਹੀਂ ਮਿਲੀ।

Eleven-year-old girl's killer arrested
ਗਿਆਰਾਂ ਸਾਲਾ ਬੱਚੀ ਦਾ ਕਾਤਲ ਕਾਬੂ

By

Published : Feb 15, 2021, 5:04 PM IST

Updated : Feb 15, 2021, 6:54 PM IST

ਜਲੰਧਰ: ਬੀਤੇ ਦਿਨੀਂ ਹੋਏ ਜਲੰਧਰ ਦੇ ਗੋਰਾਇਆ ਨੇੜੇ ਪਿੰਡ ਰੁੜਕੀ ਵਿੱਚ ਦੇਰ ਸ਼ਾਮ ਨੂੰ ਭੇਦਭਰੇ ਹਾਲਾਤ ਵਿੱਚ ਲਾਪਤਾ ਹੋਈ ਕੁੜੀ ਦੀ ਲਾਸ਼ ਉਸ ਦੇ ਘਰ ਦੀ ਕੁਝ ਹੀ ਦੂਰੀ ਤੇ ਰਹਿਣ ਵਾਲੇ ਇੱਕ ਨੌਜਵਾਨ ਦੇ ਘਰ ਦੇ ਬਾਹਰ ਮਿਲੀ ਸੀ। ਕੁੜੀ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਮੁਹੱਲਾ ਵਾਸੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ, ਜਿਸ ਤੋਂ ਬਾਅਦ ਉਸ ਦੀ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੇ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਗਿਆਰਾਂ ਸਾਲਾ ਕੁੜੀ ਬਾਹਰ ਖੇਡਣ ਲਈ ਗਈ ਪਰ ਕਾਫ਼ੀ ਦੇਰ ਬਾਅਦ ਉਹ ਨਹੀਂ ਮਿਲੀ।

ਗਿਆਰਾਂ ਸਾਲਾ ਬੱਚੀ ਦਾ ਕਾਤਲ ਕਾਬੂ

ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਕੁੜੀ ਦੀ ਭਾਲ ਸ਼ੁਰੂ ਕੀਤੀ ਪਰ ਜਦੋਂ ਕੁੜੀ ਨਹੀਂ ਲੱਭੀ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੂੰ ਇਕ ਘਰ ਵਿਚੋਂ ਕੁੜੀ ਦੀ ਲਾਸ਼ ਉਨ੍ਹਾਂ ਦੇ ਹੀ ਪਿੰਡ ਵਾਸੀ ਗੁਰਪ੍ਰੀਤ ਸਿੰਘ ਉਰਫ ਗੋਗੀ ਦੇ ਘਰੋਂ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਸ ਨੇ ਹੀ ਕੁੜੀ ਨੂੰ ਘਰ ਬੁਲਾ ਕੇ ਕਤਲ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Last Updated : Feb 15, 2021, 6:54 PM IST

ABOUT THE AUTHOR

...view details