ਪੰਜਾਬ

punjab

ETV Bharat / state

ਆਖ਼ਰ ਪੰਜਾਬ ਵਿੱਚ ਕਦੋਂ ਹੋਵੇਗੀ ਬਿਜਲੀ ਸਸਤੀ ? - Sukhpal Khaira

ਸੂਬੇ ਵਿੱਚ ਬਿਜਲੀ ਦੀਆਂ ਦਰਾਂ ਦੀਆਂ ਕੀਮਤਾਂ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਸੱਦੀ ਕਾਨਫ਼ਰੰਸ, ਕਿਹਾ ਕੀਤਾ ਜਾਵੇਗਾ ਸੰਘਰਸ਼ ਤੇਜ਼।

ਆਖ਼ਰ ਪੰਜਾਬ ਵਿੱਚ ਕਦੋਂ ਹੋਵੇਗੀ ਬਿਜਲੀ ਸਸਤੀ ?

By

Published : Jul 12, 2019, 9:03 PM IST

ਜਲੰਧਰ : ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਦੇ ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਜਿੱਥੇ ਉਨ੍ਹਾਂ ਨੇ ਕਿਹਾ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਨਹੀਂ ਦੇਣਾ ਚਾਹੀਦਾ ਅਤੇ ਜਿਵੇਂ ਬਾਕੀਆਂ ਰਾਜਾਂ ਵਿੱਚ ਬਿਜਲੀ ਦੀਆਂ ਦਰਾਂ ਹਨ ਉਵੇਂ ਹੀ ਪੰਜਾਬ ਵਿੱਚ ਬਿਜਲੀ ਦੀਆਂ ਦਰ ਕੀਤੀਆਂ ਜਾਣ।

ਆਖ਼ਰ ਪੰਜਾਬ ਵਿੱਚ ਕਦੋਂ ਹੋਵੇਗੀ ਬਿਜਲੀ ਸਸਤੀ ?

ਖਹਿਰਾ ਨੇ ਬੋਲਦਿਆਂ ਦੱਸਿਆ ਕਿ ਪੂਰੇ ਦੇਸ਼ ਵਿੱਚ 21 ਸ਼ਹਿਰ ਅਜਿਹੇ ਜਿਥੇ ਪਾਣੀ ਖ਼ਤਮ ਹੋਣ ਦੀ ਤਾਦਾਦ ਉੱਤੇ ਹੈ। ਇੰਨ੍ਹਾਂ 21 ਸ਼ਹਿਰਾਂ ਵਿੱਚ ਪੰਜਾਬ ਦੇ ਵੀ ਕੁੱਝ ਸ਼ਹਿਰ ਆਉਂਦੇ ਹਨ।

ਇਹ ਵੀ ਪੜ੍ਹੋ : ਨਸ਼ੇ ਦੇ ਖ਼ਾਤਮੇ ਲਈ 'ਪੰਜਾਬ-ਹਰਿਆਣਾ' ਨੇ ਮਿਲਾਇਆ ਹੱਥ

ਉਨ੍ਹਾਂ ਕਿਹਾ ਪੰਜਾਬ ਦੀ ਬਿਜਲੀ ਪੂਰੇ ਦੇਸ਼ ਦੇ ਹੋਰ ਰਾਜਾਂ ਨਾਲੋਂ ਮਹਿੰਗੀ ਹੈ ਇੱਥੇ ਗਰੀਬਾਂ ਦਾ ਬਿੱਲ 15 ਤੋਂ 25 ਹਜ਼ਾਰ ਰੁਪਏ ਤੱਕ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਤਾਂ 22 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ABOUT THE AUTHOR

...view details