ਪੰਜਾਬ

punjab

ETV Bharat / state

ਨਕੋਦਰ ਵਿਧਾਨ ਸਭਾ ਇਲਾਕੇ ਵਿੱਚ ਚੋਣ ਚਰਚਾ - Assembly elections

ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਹਰ ਪਾਰਟੀ ਆਪਣੇ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਰਹੀ ਹੈ। ਜਿੱਥੇ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੇ ਕਈ ਵਿਧਾਨ ਸਭਾ ਇਲਾਕਿਆਂ ਵਿੱਚ ਆਪਣੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਗਏ ਹਨ।

ਨਕੋਦਰ ਵਿਧਾਨ ਸਭਾ ਇਲਾਕੇ ਵਿੱਚ ਚੋਣ ਚਰਚਾ
ਨਕੋਦਰ ਵਿਧਾਨ ਸਭਾ ਇਲਾਕੇ ਵਿੱਚ ਚੋਣ ਚਰਚਾ

By

Published : Jan 16, 2022, 9:55 PM IST

ਜਲੰਧਰ: ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਹਰ ਪਾਰਟੀ ਆਪਣੇ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਰਹੀ ਹੈ। ਜਿੱਥੇ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੇ ਕਈ ਵਿਧਾਨ ਸਭਾ ਇਲਾਕਿਆਂ ਵਿੱਚ ਆਪਣੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਗਏ ਹਨ। ਉਸ ਦੇ ਦੂਸਰੇ ਪਾਸੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਹਾਲੇ ਵੀ ਉਡੀਕ ਕੀਤੀ ਜਾ ਰਹੀ ਹੈ। ਅਗਲੇ ਮਹੀਨੇ 10 ਤਰੀਕ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਅਸੀਂ ਆਪਣੇ ਖ਼ਾਸ ਪ੍ਰੋਗਰਾਮ "ਚੋਣ ਚਰਚਾ" ਵਿੱਚ ਪਹੁੰਚੇ।

ਨਕੋਦਰ ਵਿਧਾਨ ਸਭਾ ਹਲਕੇ ਦਾ ਰਾਜਨੀਤਿਕ ਹਾਲ
ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਨਕੋਦਰ ਵਿਧਾਨ ਸਭਾ ਹਲਕਾ ਜੋ ਜਲੰਧਰ ਦੇ ਇਕ ਪਾਸੇ ਜਲੰਧਰ ਦੇ ਹੀ ਵਿਧਾਨ ਸਭਾ ਹਲਕਾ ਸ਼ਾਹਕੋਟ, ਦੂਸਰੇ ਪਾਸੇ ਜਲੰਧਰ ਕੈਂਟ ਅਤੇ ਇਕ ਪਾਸੇ ਕਰਤਾਰਪੁਰ ਹਲਕੇ ਨਾਲ ਜੁੜਦਾ ਹੈ। ਇਸ ਵਿਧਾਨ ਸਭਾ ਹਲਕੇ ਵਿਚ ਇਸ ਵਾਰ ਤਕਰੀਬਨ 1 ਲੱਖ 94 ਹਜ਼ਾਰ ਵੋਟਰ ਆਪਣੀਆਂ ਵੋਟਾਂ ਪਾ ਕੇ ਆਉਣ ਵਾਲੇ ਵਿਧਾਇਕਾਂ ਨੂੰ ਚੁਣਨਗੇ। ਇਸ ਲਈ ਵਿਧਾਨ ਸਭਾ ਹਲਕਾ ਨਕੋਦਰ ਵਿੱਚ 252 ਬੂਥ ਬਣਾਏ ਗਏ। ਜਲੰਧਰ ਦਾ ਨਕੋਦਰ ਵਿਧਾਨ ਸਭਾ ਹਲਕਾ ਤਿੰਨ ਇਲਾਕਿਆਂ ਵਿੱਚ ਵੰਡਿਆ ਗਿਆ ਹੈ। ਜਿਨ੍ਹਾਂ ਨੂੰ ਮੰਜਕੀ, ਦੋਨਾਂ ਅਤੇ ਨੂਰਮਹਿਲ ਕਿਹਾ ਜਾਂਦਾ ਹੈ।

ਨਕੋਦਰ ਵਿਧਾਨ ਸਭਾ ਇਲਾਕੇ ਵਿੱਚ ਚੋਣ ਚਰਚਾ

ਇਸ ਦੇ ਅੰਦਰ ਕੁੱਲ 17 ਵਾਰਡ

ਨਕੋਦਰ ਵਿਧਾਨ ਸਭਾ ਹਲਕੇ ਦਾ ਸ਼ਹਿਰ ਨਕੋਦਰ ਨਗਰ ਕੌਂਸਲ ਇਹ ਕੈਟੇਗਰੀ ਵਿੱਚ ਆਉਂਦਾ ਹੈ ਅਤੇ ਇਸ ਦੇ ਅੰਦਰ ਕੁੱਲ 17 ਵਾਰਡ ਹਨ, ਇਸ ਤੋਂ ਇਲਾਵਾ ਨੂਰਮਹਿਲ ਜੋ ਕਿ ਬੀ ਕਲਾਸ ਵਿਚ ਆਉਂਦਾ ਹੈ ਵਿੱਚ 13 ਵਾਰਡ ਨੇ ਜਦਕਿ ਇਸ ਦੇ ਨਾਲ ਪੈਂਦਾ ਨੂਰਮਹਿਲ ਹਲਕੇ ਦਾ ਇੱਕ ਹਿੱਸਾ ਮਿਲੇਗਾ। ਜਿਸ ਵਿੱਚ ਵੀ ਕੁੱਲ 13 ਵਾਰਡ ਹਨ। ਇਸ ਤੋਂ ਅਲਾਵਾ ਨਕੋਦਰ ਹਲਕੇ ਵਿੱਚ ਕੁੱਲ 165 ਪਿੰਡ ਵੀ ਕਹਿੰਦੇ ਹਨ। ਨਕੋਦਰ ਹਲਕੇ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਸ ਵੇਲੇ ਨਕੋਦਰ ਹਲਕੇ ਦੇ ਵਿਧਾਇਕ ਅਕਾਲੀ ਦਲ ਤੋਂ ਨੇ ਜਿਨ੍ਹਾਂ ਦਾ ਨਾਮ ਗੁਰਪ੍ਰਤਾਪ ਸਿੰਘ ਵਡਾਲਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ 2017 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਣ ਸਿੰਘ ਹੇਅਰ ਨੂੰ 18407 ਵੋਟਾਂ ਨਾਲ ਹਰਾ ਕੇ ਜਿੱਤੀ ਸੀ। ਜਦੋਂ ਕਿ ਇਸ ਇਲਾਕੇ ਵਿੱਚ ਕਾਂਗਰਸ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਤੀਜੇ ਨੰਬਰ 'ਤੇ ਰਹੇ ਸੀ। ਅੱਜ ਇਸ ਸੀਟ ਦੀ ਗੱਲ ਕਰੀਏ ਤਾਂ ਫਿਲਹਾਲ ਅਕਾਲੀ ਦਲ ਵੱਲੋਂ ਇਸ ਸੀਟ ਦੇ ਗੁਰਪ੍ਰਤਾਪ ਸਿੰਘ ਵਡਾਲਾ ਦੁਬਾਰਾ ਜਗ੍ਹਾ ਦਿੱਤੀ ਗਈ ਹੈ, ਜਦਕਿ ਆਮ ਆਦਮੀ ਪਾਰਟੀ ਭਾਜਪਾ ਅਤੇ ਕਾਂਗਰਸ ਵੱਲੋਂ ਹਾਲੇ ਇਸ ਸੀਟ 'ਤੇ ਆਪਣੇ ਉਮੀਦਵਾਰ ਐਲਾਨੇ ਜਾਣੇ ਬਾਕੀ ਹੈ।

ਧਾਰਮਿਕ ਤੌਰ 'ਤੇ ਨਕੋਦਰ ਦਾ ਇਤਿਹਾਸ
ਜਲੰਧਰ ਦਾ ਨਕੋਦਰ ਵਿਧਾਨ ਸਭਾ ਹਲਕਾ ਜਿਸ ਵਿੱਚ ਨਕੋਦਰ ਨਗਰ ਦੇ ਵਿੱਚ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਅਤੇ ਇਸ ਦੇ ਨਾਲ ਨਾਲ ਬਾਬਾ ਮੁਰਾਦ ਸ਼ਾਹ ਦਾ ਦਰਬਾਰ ਸੁਸ਼ੋਭਿਤ ਹੈ। ਜਿੱਥੇ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕਦੇ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਹਨ। ਇਸ ਦੇ ਨਾਲ-ਨਾਲ ਇਨ੍ਹਾਂ ਧਾਰਮਿਕ ਥਾਵਾਂ ਉੱਤੇ ਹਰ ਸਾਲ ਮੇਲੇ ਕਰਵਾਏ ਜਾਂਦੇ ਹਨ। ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਦੇ ਵਿਚ ਲੋਕ ਆ ਕੇ ਹਿੱਸਾ ਵੀ ਲੈਂਦੇ ਹਨ। ਨਕੋਦਰ ਨਗਰ ਦੇ ਇਹ ਧਾਰਮਿਕ ਦਰਬਾਰ ਨਕੋਦਰ ਨਗਰ ਲਈ ਇਸ ਲਈ ਖਾਸ ਹੋ ਜਾਂਦੇ ਨੇ ਕਿਉਂਕਿ ਪੂਰੀ ਦੁਨੀਆਂ ਵਿੱਚ ਨਕੋਦਰ ਸ਼ਹਿਰ ਬਾਬਾ ਮੁਰਾਦ ਸ਼ਾਹ ਦੇ ਦਰਬਾਰ ਅਤੇ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੋਂ ਪਛਾਣਿਆ ਜਾਂਦਾ ਹੈ।

ਚੋਣ ਚਰਚਾ ਵਿੱਚ ਰਾਜਨੀਤਕ ਲੋਕਾਂ ਨਾਲ ਗੱਲਬਾਤ
ਸਾਡੇ ਪ੍ਰੋਗਰਾਮ ਚੋਣ ਚਰਚਾ ਵਿਚ ਅਸੀਂ ਸਭ ਤੋਂ ਪਹਿਲੇ ਕੁਝ ਰਾਜਨੀਤਿਕ ਲੋਕਾਂ ਨਾਲ ਚਰਚਾ ਕੀਤੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 5 ਸਾਲ ਤੋਂ ਕਾਂਗਰਸ ਦਾ ਰਾਜ ਪੰਜਾਬ ਵਿੱਚ ਸੀ ਅਤੇ ਨਕੋਦਰ ਦੀ ਇਸ ਸੀਟ ਉੱਪਰ ਅਕਾਲੀ ਦਲ ਦਾ ਕਬਜ਼ਾ ਸੀ। ਨਕੋਦਰ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਇਨ੍ਹਾਂ ਲੋਕਾਂ ਨੇ ਕਿਹਾ ਕਿ ਨਕੋਦਰ ਵਿੱਚ ਵਿਕਾਸ ਦਾ ਕੰਮ ਪਿਛਲੇ ਪੰਜਾਂ ਸਾਲਾਂ ਵਿੱਚ ਬਿਲਕੁਲ ਜ਼ੀਰੋ ਰਿਹਾ ਹੈ। ਜਿਸ ਦਾ ਨਤੀਜਾ ਹੈ ਕਿ ਅੱਜ ਨਕੋਦਰ ਦੀਆਂ ਸੜਕਾਂ, ਨਾਲੀਆਂ ਸੀਵਰੇਜ ਸਭ ਦਾ ਬੁਰਾ ਹਾਲ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਦੌਰਾਨ ਨਕੋਦਰ ਵਿੱਚ ਕੋਈ ਕੰਮ ਨਹੀਂ ਹੋਇਆ ਜਦਕਿ ਜ਼ਿਆਦਾਤਰ ਕੰਮ ਪਿਛਲੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੌਰਾਨ ਹੀ ਹੋਏ ਹਨ। ਇਕ ਪਾਸੇ ਜਿਥੇ ਲੋਕ ਇਹ ਕਹਿੰਦੇ ਨਜ਼ਰ ਆਏ ਨਕੋਦਰ ਵਿੱਚ ਤਾਂ ਕੋਈ ਵਿਕਾਸ ਨਹੀਂ ਹੋਇਆ ਪਰ ਕੁਝ ਸ਼ਰਾਰਤੀ ਲੋਕਾਂ ਨੇ ਜੋ ਪ੍ਰਧਾਨ ਮੰਤਰੀ ਇਥੇ ਆ ਕੇ ਪੈਕੇਜ ਦੇਣ ਵਾਲੇ ਸੀ। ਉਨ੍ਹਾਂ ਦੇ ਵੀ ਪਾਣੀ ਫੇਰ ਦਿੱਤਾ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਆਯੂਸ਼ਮਾਨ ਯੋਜਨਾ ਅਤੇ ਮਕਾਨਾਂ ਦਾ ਪੂਰਾ ਲਾਭ ਪਹੁੰਚਿਆ।

ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਰਾਏ ਕੰਮ

ਇਕ ਪਾਸੇ ਜਿਥੇ ਕੁਝ ਲੋਕ ਕਹਿ ਰਹੇ ਹਨ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਖੁੱਲ੍ਹ ਕੇ ਅੱਗੇ ਆਏਗੀ ਅਤੇ ਨਕੋਦਰ ਵਿੱਚ ਵੀ ਆਪਣੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੇਗੀ। ਉਹਦੇ ਦੂਸਰੇ ਪਾਸੇ ਇਸ ਤਰ੍ਹਾਂ ਦੇ ਲੋਕ ਵੀ ਨੇ ਜੋ ਇਹ ਕਹਿ ਕੇ ਨਕੋਦਰ ਵਿੱਚ ਜੋ ਕੰਮ ਹੋਇਆ ਉਹ ਅਕਾਲੀ ਦਲ ਭਾਜਪਾ ਸਰਕਾਰ ਦੇ ਸਮੇਂ ਹੋਇਆ ਅਤੇ ਜਦ ਤੋਂ ਨਕੋਦਰ ਵਿਚ ਕਾਂਗਰਸ ਦੀ ਸਰਕਾਰ ਆਈ ਹੈ ਨਕੋਦਰ ਵਿੱਚ ਇਨ੍ਹਾਂ ਵਿਕਾਸ ਨਹੀਂ ਹੋਇਆ ਜਿੰਨਾ ਸੜਕਾਂ ਦੀ ਤੋੜ ਭੰਨ ਅਤੇ ਹੋਰ ਨੁਕਸਾਨ ਕੀਤੇ ਗਏ। ਇਨ੍ਹਾਂ ਲੋਕਾਂ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਨਕੋਦਰ ਦੇ ਵਿਧਾਇਕ ਇੱਕ ਵਾਰ ਫੇਰ ਗੁਰਪ੍ਰਤਾਪ ਸਿੰਘ ਵਡਾਲਾ ਬਣਨਗੇ। ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਨਕੋਦਰ ਵਿਚ ਜੋ ਰਾਜਨੀਤਿਕ ਤੌਰ 'ਤੇ ਲਾਗਤਬਾਜ਼ੀ ਦੀ ਰਾਜਨੀਤੀ ਚੱਲਦੀ ਸੀ। ਇਹ ਅਕਾਲੀ ਵਿਧਾਇਕ ਵੱਲੋਂ ਬਿਲਕੁਲ ਬੰਦ ਕਰ ਦਿੱਤੀ ਗਈ। ਜਿਸ ਤੋਂ ਬਾਅਦ ਹੁਣ ਨਕੋਦਰ ਦੀ ਜਨਤਾ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਹੀ ਆਪਣਾ ਆਗੂ ਚੁਣਨਾ ਚਾਹੁੰਦੀ ਹੈ।

ਇਸ ਵਾਰ ਪਾਰਟੀ ਰਹੀ ਚਿਹਰਾ ਜਿੱਤੇਗਾ ਨਕੋਦਰ ਦੀ ਸੀਟ
ਨਕੋਦਰ ਵਿਧਾਨ ਸਭਾ ਹਲਕੇ ਅੰਦਰ ਲੋਕਾਂ ਵੱਲੋਂ ਆਪਣੇ ਆਪਣੇ ਆਗੂ ਅਤੇ ਰਾਗਿਨੀ ਦੀ ਗੱਲਾਂ ਤਾਂ ਕੀਤੀਆਂ ਜਾ ਹੀ ਰਹੀਆਂ ਹਨ ਪਰ ਇਸ ਦੇ ਨਾਲ-ਨਾਲ ਇੱਥੇ ਐਸੇ ਲੋਕ ਵੀ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਈ ਪਾਰਟੀ ਨਹੀਂ ਬਲਕਿ ਉਹ ਚਿਹਰਾ ਜਿੱਤੇਗਾ। ਜਿਸ ਨੂੰ ਨਕੋਦਰ ਦੇ ਲੋਕ ਇਸ ਲਾਇਕ ਸਮਝਦੇ ਨੇ ਕਿ ਉਹ ਚੋਣ ਜਿੱਤ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਲਿਜਾ ਕੇ ਹਲ ਕਰਨਗੇ। ਲੋਕਾਂ ਮੁਤਾਬਿਕ ਇਸ ਵਾਰ ਲੋਕ ਪਾਰਟੀ ਨੂੰ ਨਹੀਂ ਬਲਕਿ ਉਸ ਚਿਹਰੇ ਨੂੰ ਵੋਟ ਪਾਉਣਗੇ। ਜਿਨ੍ਹਾਂ ਨੇ ਲੋਕਾਂ ਦੇ ਸੁੱਖ ਦੁੱਖ ਵਿੱਚ ਹਿੱਸਾ ਲਿਆ ਹੈ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਗੇ।

ਨਕੋਦਰ ਦੇ ਆਮ ਲੋਕਾਂ ਮੁਤਾਬਿਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਹੋਵੇਗੀ ਟੱਕਰ
ਨਕੋਦਰ ਸ਼ਹਿਰ ਦੇ ਉਹ ਲੋਕ ਜੋ ਚਾਹ ਵੇਚਣ ਦਾ, ਸਬਜ਼ੀਆਂ ਫਰੂਟ ਵੇਚਣ ਦਾ ਯਾ ਫਿਰ ਛੋਟੀਆਂ-ਛੋਟੀਆਂ ਦੁਕਾਨਾਂ ਚਲਾਉਣ ਦਾ ਕੰਮ ਕਰਦੇ ਹਨ ਅਤੇ ਜਿਨ੍ਹਾਂ ਦੇ ਘਰ ਰੋਜ਼ ਹੋਣ ਵਾਲੀ ਛੋਟੀ-ਛੋਟੀ ਕਮਾਈ ਨਾਲ ਚੱਲਦੇ ਹਨ। ਇਹ ਲੋਕ ਨਕੋਦਰ ਦੇ ਉਹ ਵੋਟਰ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਨਕੋਦਰ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਵਿੱਚੋਂ ਇੱਕ ਵਿਧਾਇਕ ਦਾ ਭਵਿੱਖ ਆਪਣੀ ਵੋਟ ਦੇ ਜ਼ਰੀਏ ਚੁਣਨਾ ਹੈ। ਅੱਜ ਜਦੋਂ ਅਸੀਂ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿੱਚੋਂ ਕਿਸੇ ਆਗੂ ਨੇ ਸਾਫ਼ ਕਿਹਾ ਕਿ ਨਕੋਦਰ ਵਿੱਚ ਕੰਮ ਹੋਇਆ ਹੋਵੇ ਭਾਵੇਂ ਨਾ ਹੋਇਆ ਹੋਵੇ ਉਨ੍ਹਾਂ ਦੀ ਵੋਟ ਕਾਂਗਰਸ ਨੂੰ ਹੀ ਪਵੇਗੀ। ਪਰ ਇਸ ਦੇ ਨਾਲ- ਨਾਲ ਨਕੋਦਰ ਵਿਚ ਐਸੇ ਲੋਕ ਵੀ ਸਨ। ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਉਹ ਦਿੱਲੀ ਤਾਂ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਨੇ ਦਿੱਲੀ ਦਾ ਮਾਡਲ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਪਰ ਅਰਵਿੰਦ ਕੇਜਰੀਵਾਲ ਬਾਰੇ ਜੋ ਕੁਝ ਸੁਣਿਆ ਹੈ ਅਤੇ ਦਿੱਲੀ ਦੇ ਮਾਡਲ ਬਾਰੇ ਜੋ ਕੁਝ ਸੁਣਿਆ ਹੈ ਉਸ ਨੂੰ ਦੇਖਦੇ ਹੋਏ ਉਹ ਚਾਹੁੰਦੇ ਨੇ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਨਕੋਦਰ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਚੁਣਨ।

ਨਕੋਦਰ ਤੋਂ ਉਮੀਦਵਾਰਾਂ ਦੇ ਨਾਮ ਐਲਾਨੇ ਜਾਣੇ ਬਾਕੀ
ਫਿਲਹਾਲ ਨਕੋਦਰ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਜਾਣੇ ਬਾਕੀ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਨਕੋਦਰ ਦੀ ਇਸ ਧਰਤੀ ਉੱਪਰ ਨਕੋਦਰ ਦੇ ਲੋਕ 14 ਫਰਵਰੀ ਨੂੰ ਆਪਣੀ ਵੋਟ ਪਾ ਕੇ ਕਿਸ ਉਮੀਦਵਾਰ ਦੇ ਭਵਿੱਖ ਨੂੰ ਬਰਸੀਮ ਅੰਦਰ ਬੰਦ ਕਰਦੇ ਹਨ ਅਤੇ 10 ਮਾਰਚ ਨੂੰ ਉਹ ਜਿੱਤਣ ਤੋਂ ਬਾਅਦ ਵਿਧਾਨਸਭਾ ਜਾ ਕੇ ਨਕੋਦਰ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਚੰਨੀ ਦੇ ਭਰਾ ਦਾ ਵੱਡਾ ਐਲਾਨ, ਇਸ ਸੀਟ ਤੋਂ ਲੜਨਗੇ ਆਜ਼ਾਦ ਚੋਣ

ABOUT THE AUTHOR

...view details