ਪੰਜਾਬ

punjab

ETV Bharat / state

ਚੋਣ ਅਫਸਰ ਨੇ ਲਿਆ ਈਵੀਐੱਮ ਮਸ਼ੀਨਾਂ ਦਾ ਜਾਇਜ਼ਾ

ਚੋਣ ਕਮਿਸ਼ਨ ਲੋਕ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਨੂੰ ਪੂਰਾ ਕਰਨ ਵਿੱਚ ਲੱਗਿਆ ਹੋਇਆ ਹੈ। ਚੋਣ ਕਮਿਸ਼ਨ ਨੇ ਈਵੀਐੱਮ ਮਸ਼ੀਨਾਂ ਦਾ ਜਾਇਜ਼ਾ ਲਿਆ ਤੇ ਇਲਾਕੇ ਦਾ ਦੌਰਾ ਕੀਤਾ। ਇਸੀ ਦੌਰਾਨ ਚੋਣ ਅਫ਼ਸਰ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ।

By

Published : Apr 12, 2019, 9:25 PM IST

ਚੋਣ ਅਫਸਰ ਨੇ ਲਿਆ ਈਵੀ ਮਸ਼ੀਨਾਂ ਦਾ ਜਾਇਜ਼ਾ

ਜਲੰਧਰ: ਇੱਕ ਪਾਸੇ ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਨੂੰ ਲੈ ਕੇ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਸੁਨਿਸ਼ਚਿਤ ਕਰਨ ਲਈ ਘਰ ਘਰ ਜਾ ਕੇ ਵੋਟਰਾਂ ਨਾਲ ਮੁਲਾਕਾਤ ਕਰ ਰਹੀਆਂ ਹਨ। ਉੱਧਰ ਦੂਜੇ ਪਾਸੇ ਚੋਣ ਕਮਿਸ਼ਨ ਵੀ ਲੋਕ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਨੂੰ ਪੂਰਾ ਕਰਨ ਵਿੱਚ ਲੱਗਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿੱਚ ਵਰਤੀ ਜਾਣ ਵਾਲਿਆਂ ਈਵੀਐੱਮ ਮਸ਼ੀਨਾਂ ਤੇ ਚੋਣ ਤੋਂ ਬਾਅਦ ਗਿਣਤੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਜਲੰਧਰ ਦੇ ਮੁੱਖ ਚੋਣ ਅਫ਼ਸਰ ਅਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ, ਐੱਸਐੱਸਪੀ ਨਵਜੋਤ ਮਾਹਲ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪਟਵਾਰਖਾਨੇ 'ਚ ਪਈਆਂ ਹੋਈਆਂ ਈਵੀ ਮਸ਼ੀਨਾਂ ਦਾ ਜਾਇਜ਼ਾ ਲਿਆ ਤੇ ਇਲਾਕੇ ਦਾ ਵੀ ਦੌਰਾ ਕੀਤਾ।

ਵੀਡੀਓ

ਇਸੀ ਦੌਰਾਨ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਤੇ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਤਰੀਕੇ ਦੀ ਕੋਈ ਵੀ ਅਣਗਹਿਲੀ ਨਾ ਹੋਵੇ। ਇਸ ਦਾ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇਸ ਥਾਂ 'ਤੇ ਸੀਸੀਟੀਵੀ ਕੈਮਰੇ ਵੀ ਲਗਵਾਏ ਜਾ ਰਹੇ ਹਨ।

ABOUT THE AUTHOR

...view details