ਜਲੰਧਰ: ਬਜ਼ੁਰਗਾਂ ਨੂੰ ਘਰੋਂ ਕੱਢਣ ਦੇ ਮਾਮਲੇ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੂੰਹ ਵੱਲੋਂ ਆਪਣੀ ਹੀ ਸੱਸ ਨੂੰ ਘਰੋਂ ਕੱਢ ਦਿੱਤਾ ਹੈ।
ਇਸ ਮਾਮਲੇ ਨੂੰ ਲੈ ਕੇ ਗੁਆਂਢਣ ਦਾ ਕਹਿਣ ਦਾ ਕਹਿਣਾ ਹੈ ਕਿ ਉੱਕਤ ਪੀੜਤ ਔਰਤ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਕਿਉਂਕਿ ਬਜ਼ੁਰਗ ਔਰਤ ਨੇ ਆਪਣਾ ਮਕਾਨ ਵੇਚ ਦਿੱਤਾ ਸੀ, ਪਰ ਉਸ ਨੂੰ ਉਸ ਦਾ ਹਿੱਸਾ ਨਹੀਂ ਦਿੱਤਾ ਗਿਆ। ਔਰਤ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਨੂੰ ਉਸ ਦੀ ਨੂੰਹ ਨੇ ਘਰ ਤੋਂ ਬੇਘਰ ਕਰ ਕੇ ਉਸ ਨੂੰ ਸੜਕ ਤੇ ਰਹਿਣ ਨੂੰ ਮਜ਼ਬੂਰ ਕੀਤਾ ਅਤੇ ਨਾ ਹੀ ਆਪਣੀ ਸੱਸ ਨਾਲ ਵਧੀਆ ਸਲੂਕ ਕਰਦੀ ਹੈ। ਗੁਆਂਢਣ ਦਾ ਕਹਿਣਾ ਹੈ ਕਿ ਨੂੰਹ ਦੇ ਆਪਣੇ ਮਾਪੇ ਹੁੰਦੇ ਤਾਂ ਕਿ ਉਹ ਉਨ੍ਹਾਂ ਨੂੰ ਵੀ ਘਰੋਂ ਕੱਢ ਦਿੰਦੀ?
ਬਜ਼ੁਰਗ ਮਹਿਲਾ ਨੂੰ ਨੂੰਹ ਨੇ ਕੱਢਿਆ ਘਰੋਂ, ਜ਼ਮੀਨੀ ਵਿਵਾਦ ਦਾ ਚੱਲ ਰਿਹੈ ਕੇਸ 2002 'ਚ ਬਣਾਇਆ ਸੀ ਮਕਾਨ
ਇਸ ਮਾਮਲੇ ਨੂੰ ਲੈ ਕੇ ਜਦੋਂ ਮਹਿਲਾ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਸ ਨੇ ਆਪਣਾ ਮਕਾਨ ਨਿੱਜੀ ਬੈਂਕ ਤੋਂ ਲੋਨ ਲੈ ਕੇ ਬਣਵਾਇਆ ਹੈ ਜਿਸ ਦੀਆਂ ਕਿਸ਼ਤਾਂ ਅੱਜ ਵੀ ਉਹ ਦੇ ਰਹੀ ਹੈ। ਸੱਸ ਮਕਾਨ ਬਾਰੇ ਪੁੱਛਣ 'ਤੇ ਨੂੰਹ ਨੇ ਦੱਸਿਆ ਕਿ ਸੱਸ ਦਾ ਪੁਰਾਣਾ ਮਕਾਨ ਜੋ ਉਨ੍ਹਾਂ ਦੇ ਕੋਲ ਹੈ ਉਹ ਉਨ੍ਹਾਂ ਉੱਤੇ ਝੂਠਾ ਇਲਜ਼ਾਮ ਲਗਾ ਰਹੀ ਹੈ। ਉਸ ਨੇ ਦੱਸਿਆ ਕਿ ਉਹ 2002 ਤੋਂ ਇਸ ਮਕਾਨ ਦੇ ਵਿੱਚ ਰਹਿ ਰਹੀ ਹੈ। ਮੈਂ ਆਪਣੀ ਸੱਸ ਨੂੰ ਬਾਹਰ ਨਹੀਂ ਕੱਢਿਆ। ਬਾਕੀ ਜਿਥੋਂ ਤੱਕ ਸੱਸ ਦੇ ਮਕਾਨ ਦੀ ਗੱਲ ਹੈ ਤਾਂ ਉਹ ਉਸ ਨੂੰ ਹੀ ਪੁੱਛੋ ਕਿ ਉਸ ਨੇ ਆਪਣੇ ਮਕਾਨ ਦਾ ਕੀ ਕੀਤਾ?
ਪੁਲਿਸ ਮੁਤਾਬਕ ਕੋਰਟ 'ਚ ਚੱਲ ਰਿਹੈ ਕੇਸ
ਮੌਕੇ ਉੱਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਅਤੇ ਅਸੀਂ ਮੌਕੇ ਉੱਤੇ ਪੁੱਜ ਕੇ ਮਾਮਲੇ ਦੀ ਜਾਂਚ ਕਰੀ। ਉਨ੍ਹਾਂ ਦੱਸਿਆ ਕਿ ਜੋਗਾ ਸਿੰਘ ਤੇ ਮਾਂ ਲਛਮਣ ਕੌਰ ਦਾ ਭਾਬੀ ਬਲਵਿੰਦਰ ਕੌਰ ਦਾ ਕੋਰਟ ਕੇਸ ਚੱਲ ਰਿਹਾ ਹੈ। ਜੋਗਾ ਸਿੰਘ ਅਤੇ ਲੱਛਮਣ ਕੌਰ 2018 ਵਿੱਚ ਟਾਵਰ ਇਨਕਲੇਵ ਵਿੱਚ ਅਲੱਗ-ਅਲੱਗ ਰਹਿ ਰਹੇ ਹਨ।
ਏ.ਐੱਸ.ਆਈ. ਅਵਤਾਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਵਿੱਚ ਫ਼ਿਲਹਾਲ ਕੁੱਝ ਵੀ ਨਹੀਂ ਕਰ ਸਕਦੇ, ਕਿਉਂਕਿ ਜ਼ਮੀਨੀ ਵਿਵਾਦ ਦਾ ਮਾਮਲਾ ਪਹਿਲਾਂ ਤੋਂ ਹੀ ਕੋਰਟ ਵਿੱਚ ਚੱਲ ਰਿਹਾ ਹੈ।